ਘੱਗਰ ਦਰਿਆ ’ਚ ਡੁੱਬਣ ਨਾਲ 12ਵੀਂ ਦੇ ਵਿਦਿਆਰਥੀ ਦੀ ਮੌਤ

05/17/2022 7:24:23 PM

ਸਰਦੂਲਗੜ੍ਹ (ਚੋਪੜਾ) : ਸਬ-ਡਵੀਜ਼ਨ ਦੇ ਪਿੰਡ ਹੀਰਕੇ ਨਿਵਾਸੀ 12ਵੀਂ ਦੇ ਵਿਦਿਆਰਥੀ ਗੋਬਿੰਦ ਸਿੰਘ (18) ਪੁੱਤਰ ਬਹਾਦਰ ਸਿੰਘ ਦੀ ਘੱਗਰ ’ਚ ਡੁੱਬਣ ਨਾਲ ਮੌਤ ਹੋਣ ਦਾ ਦੁੱਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਇਲਾਕੇ ’ਚ ਸੋਗ ਦੀ ਲਹਿਰ ਫ਼ੈਲ ਗਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਹਾਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਗੋਬਿੰਦ ਸਿੰਘ 12ਵੀਂ ਦੀ ਪੜ੍ਹਾਈ ਝੰਡੂਕੇ ਸਕੂਲ ’ਚ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਹੱਕ ’ਚ ਨਿੱਤਰੇ ਸੁਖਪਾਲ ਖਹਿਰਾ, ਦਿੱਤਾ ਇਹ ਸੱਦਾ

ਉਹ ਪਿਛਲੇ ਦਿਨੀਂ ਆਪਣੇ ਨਾਨਕੇ ਪਿੰਡ ਨਾਗਪੁਰ ਹਰਿਆਣਾ ਵਿਖੇ ਗਿਆ ਹੋਇਆ ਸੀ ਅਤੇ ਬੀਤੇ ਕੱਲ ਉਹ ਪਿੰਡ ਮੜ੍ਹ ਮਲ ਸਿੰਘ ਵਾਲਾ ਤੋਂ ਪੈਦਲ ਹੀ ਹੀਰਕੇ ਆ ਰਿਹਾ ਸੀ ਤੇ ਘੱਗਰ ’ਤੇ ਕੋਈ ਬੇੜੀ ਨਾ ਹੋਣ ਕਰਕੇ ਪੈਦਲ ਘੱਗਰ ਪਾਰ ਕਰਦੇ ਵਕਤ ਪੈਰ ਤਿਲਕਣ ਨਾਲ ਡੂੰਘੇ ਖੱਡੇ ’ਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਗੋਤਾਖੋਰਾਂ ਦੀ ਸਹਾਇਤਾ ਨਾਲ ਬਾਹਰ ਕੱਢ ਲਿਆ ਗਿਆ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਝੁਨੀਰ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵਿਧਾਇਕ ਉੱਗੋਕੇ ਦਾ ਸਕੂਲ ’ਚ ਛਾਪਾ, ਗ਼ੈਰ-ਹਾਜ਼ਰ ਮੁੱਖ ਅਧਿਆਪਕ ਖ਼ਿਲਾਫ਼ ਹੋਈ ਵੱਡੀ ਕਾਰਵਾਈ


Manoj

Content Editor

Related News