ਦਰਿੰਦਗੀ ਦੀਆਂ ਹੱਦਾਂ ਪਾਰ; ਪਹਿਲਾਂ ਇੱਟਾਂ ਮਾਰ-ਮਾਰ 12 ਸਾਲਾ ਬੱਚੇ ਦਾ ਕੀਤਾ ਕਤਲ, ਫਿਰ ਗਟਰ ''ਚ ਸੁੱਟੀ ਲਾਸ਼

Wednesday, Aug 10, 2022 - 04:08 AM (IST)

ਦਰਿੰਦਗੀ ਦੀਆਂ ਹੱਦਾਂ ਪਾਰ; ਪਹਿਲਾਂ ਇੱਟਾਂ ਮਾਰ-ਮਾਰ 12 ਸਾਲਾ ਬੱਚੇ ਦਾ ਕੀਤਾ ਕਤਲ, ਫਿਰ ਗਟਰ ''ਚ ਸੁੱਟੀ ਲਾਸ਼

ਖੰਨਾ (ਬਿਪਨ) : ਸਮਰਾਲਾ 'ਚ ਘਰੋਂ ਬਾਹਰ ਖੇਡਣ ਗਏ 12 ਸਾਲਾ ਬੱਚੇ ਦੀ ਲਾਸ਼ ਗਟਰ 'ਚੋਂ ਮਿਲਣ ਮਗਰੋਂ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਐੱਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 12 ਸਾਲਾ ਬੱਚੇ ਦਾ ਕਤਲ ਉਸ ਦੇ ਹੀ ਦੋਸਤ ਨੇ ਕੀਤਾ ਹੈ। ਖੇਡਦੇ ਹੋਏ ਗੁੱਸੇ ਵਿੱਚ ਆ ਕੇ ਉਸ ਨੇ ਇੱਟ ਨਾਲ ਵਾਰ ਕਰਕੇ ਬੱਚੇ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।

ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਦਾ ਰਹਿਣ ਵਾਲਾ ਹੈ, ਜੋ ਅਕਸਰ ਬੱਚੇ ਨਾਲ ਖੇਡਦਾ ਰਹਿੰਦਾ ਸੀ। ਇਕ ਦਿਨ ਖੇਡਦੇ ਸਮੇਂ ਮਾਮੂਲੀ ਝਗੜੇ ਤੋਂ ਬਾਅਦ ਮੁਲਜ਼ਮ ਵਿਸ਼ਾਲ ਨੇ ਗੁੱਸੇ 'ਚ ਆ ਕੇ ਬੱਚੇ ਦੇ ਸਿਰ ਅਤੇ ਸਰੀਰ ’ਤੇ ਸੀਮੈਂਟ ਦੀ ਇੱਟ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਮੁਲਜ਼ਮ ਨੇ ਬੱਚੇ ਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ।

ਇਹ ਵੀ ਪੜ੍ਹੋ : ਬਜ਼ੁਰਗ ਦੀ ਲਾਸ਼ ਲੈਣ ਲਈ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਮਾਮਲਾ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News