ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਤੇਜ਼ਧਾਰ ਹਥਿਆਰਾਂ ਸਣੇ ਚੱਲੇ ਇੱਟਾਂ-ਰੋੜੇ, ਲਹੂ-ਲੁਹਾਨ ਹੋਏ ਲੋਕ

Wednesday, May 22, 2024 - 03:46 PM (IST)

ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਤੇਜ਼ਧਾਰ ਹਥਿਆਰਾਂ ਸਣੇ ਚੱਲੇ ਇੱਟਾਂ-ਰੋੜੇ, ਲਹੂ-ਲੁਹਾਨ ਹੋਏ ਲੋਕ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਹਾਲ ਗੇਟ ਨੇੜੇ ਫਰੂਟ ਮਾਰਕੀਟ 'ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ 25 ਤੋਂ 30 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੁਕਾਨਦਾਰ 'ਤੇ ਹਮਲਾ ਕੀਤਾ ਸੀ। ਜਿਸ ਦੇ ਚਲਦੇ 10 ਤੋਂ 12 ਲੋਕ ਹੋਏ ਜ਼ਖ਼ਮੀ ਹੋਏ। ਇਸ ਮੌਕੇ ਪੀੜਤ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਪਹਿਲਾਂ ਸਾਡੇ ਨਾਲ ਰੇੜਾ ਸਾਈਡ ਕਰਨ ਨੂੰ ਲੈ ਕੇ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਇਨ੍ਹਾਂ ਵੱਲੋਂ 25 ਤੋਂ 30 ਲੋਕ ਹਥਿਆਰਾਂ ਨਾਲ ਬੁਲਾਏ ਗਏ ਅਤੇ ਸਾਡੇ ਉੱਤੇ ਹਮਲਾ ਕੀਤਾ ਗਿਆ। ਸਾਡੇ 10 ਤੋਂ 12 ਬੰਦਿਆਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕੀਤਾ ਗਿਆ ਹੈ। ਪੂਰੀ ਮਾਰਕਿਟ ਦੇ ਵਿੱਚ ਇੱਟਾਂ-ਰੋੜੇ ਚਲਾਏ ਗਏ। ਪੁਲਸ ਨੂੰ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। 

PunjabKesari

ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਰੇੜਾ ਸਾਈਡ ਕਰਨ ਨੂੰ ਲੈ ਕੇ ਰੇੜੇ ਵਾਲੇ ਅਤੇ ਦੁਕਾਨਦਾਰਾਂ ਦੇ ਵਿੱਚ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਰੇੜੇ ਵਾਲਿਆਂ ਨੇ 25 ਤੋਂ 30 ਲੋਕ ਬੁਲਾਏ ਅਤੇ ਸਾਡੇ ਉੱਤੇ ਹਮਲਾ ਕਰ ਦਿੱਤਾ। ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਕੀ ਉਨ੍ਹਾਂ ਕੋਲ ਕਿਰਪਾਨਾਂ ਕੱਚ ਦੀਆਂ ਬੋਤਲਾਂ ਬੈਂਸਬਾਲ ਅਤੇ ਹੋਰ ਵੀ ਕਈ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਅਤੇ ਸਾਡੇ 10 ਤੋਂ 12 ਲੋਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਕਰ ਦਿੱਤੇ। 

PunjabKesari

ਇਹ ਵੀ ਪੜ੍ਹੋ- ਖ਼ੁਦ ਨੂੰ ਬਾਬਾ ਕਹਾਉਣ ਵਾਲੇ ਦਾ ਕਾਰਾ ਜਾਣ ਹੋਵੋਗੇ ਹੈਰਾਨ, ਅੰਮ੍ਰਿਤਸਰ ਪੁਲਸ ਨੂੰ ਹੈ ਵਾਂਟੇਡ

PunjabKesari

ਪੁਲਸ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਲ ਗੇਟ ਨੇੜੇ ਫਰੂਟ ਮਾਰਕਿਟ ਦੇ ਵਿੱਚ ਇਕ ਦੁਕਾਨਦਾਰ ਦੇ ਉੱਤੇ ਕਰੀਬ 25 ਅਤੇ 30 ਲੋਕਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ 10 ਤੋਂ 12 ਲੋਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋਏ। ਪੁਲਸ ਨੇ ਦੱਸਿਆ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਪੂਰੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News