ਨਸ਼ੇ ਵਾਲੇ ਪਦਾਰਥਾਂ ਸਣੇ 12 ਵਿਅਕਤੀ ਕਾਬੂ

Wednesday, Aug 26, 2026 - 11:09 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 12 ਵਿਅਕਤੀ ਕਾਬੂ

ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਵੱਖ-ਵੱਖ ਥਾਣਿਆਂ 'ਚ 7 ਮੁੱਕਦਮੇ ਦਰਜ ਕਰ ਕੇ 12 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 26.50 ਗ੍ਰਾਮ ਹੈਰੋਇਨ (ਚਿੱਟਾ), 50 ਨਸ਼ੇ ਵਾਲੀਆਂ ਗੋਲੀਆਂ, 300 ਸ਼ਿਗਨੇਚਰ ਕੈਪਸੂਲ ਅਤੇ 220 ਲੀਟਰ ਲਾਹਣ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਨੇ ਸੇਵਕ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਵਾ ਨੰਬਰ 07 ਬੁਢਲਾਡਾ ਕੋਲੋਂ 10 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਣ ’ਤੇ ਮੁਕੱਦਮਾ ਨੰ. 145 ਮਿਤੀ 24.08.2026 ਅ/ਧ 21 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਦੀ।

ਥਾਣਾ ਸਿਟੀ 1 ਮਾਨਸਾ ’ਚ ਸੀ. ਆਈ. ਏ. ਸਟਾਫ ਮਾਨਸਾ ਦੀ ਪੁਲਸ ਟੀਮ ਨੇ ਹੁਸਨਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਗੋਰਾ ਸਿੰਘ ਵਾਸੀ ਨਹਿਰੀ ਕੋਠੀ ਜਵਾਹਰਕੇ ਕੋਲੋਂ 06.50 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਣ ’ਤੇ ਮੁਕੱਦਮਾ ਥਾਣਾ ਸਿਟੀ 1 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ। ਥਾਣਾ ਸਰਦੂਲਗੜ੍ਹ ਦੀ ਪੁਲਸ ਟੀਮ ਨੇ ਮੰਗਲ ਸਿੰਘ ਪੁੱਤਰ ਗੁਰਚਰਨ ਸਿੰਘ ਝੰਡਾ ਕਲਾ ਦੇ ਘਰੋਂ 220 ਲੀਟਰ ਲਾਹਣ ਬਰਾਮਦ ਹੋਣ ’ਤੇ ਮੁਕੱਦਮਾ ਨੰ. 180 ਮਿਤੀ 24.08.2026 ਅ/ਧ 61 ਐਕਸਾਈਜ਼ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ। ਥਾਣਾ ਭੀਖੀ ਦੀ ਪੁਲਸ ਟੀਮ ਨੇ ਪੱਪੂ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਵਾਰਡ ਨੰ 2 ਭੀਖੀ, ਅੰਮ੍ਰਿਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਕੋਟੜਾ ਕਲਾ ਨੂੰ ਦੌਰਾਨੇ ਗਸ਼ਤ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕੱਦਮਾ ਥਾਣਾ ਭੀਖੀ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ।

ਥਾਣਾ ਸਦਰ ਮਾਨਸਾ ਦੀ ਪੁਲਸ ਟੀਮ ਨੇ ਰਿੰਕੂ ਕੌਰ ਪਤਨੀ ਨਿੱਕਾ ਸਿੰਘ ਵਾਸੀ ਪਿੰਡ ਠੂਠਿਆਵਾਲੀ ਕੋਲੋਂ 300 ਸ਼ਿਗਨੇਚਰ ਕੈਪਸੂਲ ਬਰਾਮਦ ਹੋਣ ’ਤੇ ਮੁਕੱਦਮਾ ਥਾਣਾ ਸਦਰ ਮਾਨਸਾ ਤਹਿਤ ਦਰਜ ਕੀਤਾ ਅਤੇ ਥਾਣਾ ਦੀ ਪੁਲਸ ਪਾਰਟੀ ਨੇ ਲਵਪ੍ਰੀਤ ਸਿੰਘ ਉਰਫ਼ ਜੋਨੀ ਪੁੱਤਰ ਜਗਸੀਰ ਸਿੰਘ, ਲਖਵਿੰਦਰ ਸਿੰਘ ਉਰਫ਼ ਲੱਖੀ ਪੁੱਤਰ ਕਾਲਾ ਸਿੰਘ, ਸੂਰਜ ਸਿੰਘ ਉਰਫ਼ ਸੂਰਜ ਪੁੱਤਰ ਜਗਸੀਰ ਸਿੰਘ, ਰਣਜੀਤ ਸਿੰਘ ਉਰਫ਼ ਜੀਤੀ ਪੁੱਤਰ ਜੱਗਾ ਸਿੰਘ ਵਾਸੀਆਨ ਸਹਾਰਨਾ ਕੋਲੋਂ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਣ ’ਤੇ ਮੁਕੱਦਮਾ ਥਾਣਾ ਸਦਰ ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ। ਥਾਣਾ ’ਚ ਸੀ. ਆਈ. ਏ. ਸਟਾਫ ਮਾਨਸਾ ਦੀ ਪੁਲਸ ਟੀਮ ਨੇ ਸੁਖਦੀਪ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਵਾਰਡ ਨੰਬਰ 27, ਬਿਜਲੀ ਗਰਿੱਡ ਵਾਲੀ ਗਲੀ ਮਾਨਸਾ, ਸਿਮਰਜੀਤ ਸਿੰਘ ਉਰਫ਼ ਪ੍ਰਿੰਸ ਪੁੱਤਰ ਸਤਵੰਤ ਸਿੰਘ ਵਾਸੀ ਕੱਲੋ ਕੋਲੋਂ 10 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਣ ’ਤੇ ਮੁਕੱਦਮਾ ਥਾਣਾ ਸਦਰ ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ।


author

Babita

Content Editor

Related News