ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 11 ਮਰੀਜ਼ਾਂ ਦੀ ਮੌਤ, 190 ਪਾਜ਼ੇਟਿਵ
Sunday, Oct 04, 2020 - 10:09 PM (IST)
ਲੁਧਿਆਣਾ,(ਸਹਿਗਲ)- ਕੋੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਮੌਤਾਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਅੱਜ ਵਾਇਰਸ ਨਾਲ 11 ਲੋਕਾਂ ਦੀ ਮੌਤ ਹੋ ਗਈ ਜਦਕਿ 190 ਸੰ¬ਕ੍ਰਮਿਤ ਹੋ ਕੇ ਸਾਹਮਣੇ ਆਏ ਹਨ ਇਨਾਂ 190 ਮਰੀਜ਼ਾਂ ਵਿਚੋਂ 161 ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 19 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰਾਂ ਜਿਨਾਂ 11 ਲੋਕਾਂ ਦੀ ਅੱਜ ਮੌਤ ਹੋਈ ਹੈ। ਉਨਾਂ ਵਿਚੋਂ ਇਕ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਸੀ ਜਦਕਿ 10 ਜ਼ਿਲੇ ਦੇ ਰਹਿਣ ਵਾਲੇ ਸਨ ਹੁਣ ਤੱਕ ਵਾਇਰਸ ਨਾਲ 18494 ਲੋਕ ਸੰ¬ਕ੍ਰਮਿਤ ਹੋਏ ਹਨ। ਇਨਾਂ ਵਿਚੋਂ 770 ਦੀ ਮੌਤ ਹੋ ਚੁੱਕੀ ਹੈ। ਇਸਦੇ ਇਲਾਵਾ ਦੂਜੇ ਜ਼ਿਲਿਆਂ ਅਤੇ ਪ੍ਰਦੇਸ਼ਾਂ ਤੋਂ ਸਥਾਨਕ ਹਸਪਤਾਲਾਂ ਵਿਚ ਇਲਾਜ ਦੇ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 2345 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨਾ ਵਿਚੋਂ 265 ਦੀ ਮੌਤ ਹੋ ਚੁੱਕੀ ਹੈ । ਸਿਵਲ ਸਰਜਨ ਦੇ ਅਨੁਸਾਰ ਕਦ ਤੱਕ 16872 ਮਰੀਜ਼ ਠੀਕ ਹੋ ਚੁੱਕੇ ਹਨ। ਜਿਲੇ ਵਿਚ 849 ਐਕਟਿਵ ਮਰੀਜ਼ ਰਹਿ ਗਏ ਹਨ। ਇਨਾਂ ਵਿਚੋਂ 27 ਮਰੀਜ਼ ਗੰਭੀਰ ਹਾਲਤ ਵਿਚ ਵੱਖ ਵੱਖ ਹਸਪਤਾਲਾਂ ਵਿਚ ਵੈਂਟੀਲੇਟਰ ’ਤੇ ਹਨ।
4252 ਸੰਗੀਨ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਵਿਚ ਅੱਜ 4552 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਹਨ। ਸਿਵਲ ਸਰਜਨ ਦੇ ਅਨੁਸਾਰ ਪਹਿਲਾ ਤੋਂ ਭੇਜੇ ਗਏ ਸੈਂਪਲਾਂ ਵਿਚੋਂ 1954 ਸੈਂਪਲ ਦੀ ਰਿਪੋਰਟ ਹੁਣ ਪੈਡਿੰਗ ਹੈ।
132 ਮਰੀਜ਼ ਹੋਮ ਆਈਸੋਲੇਸ਼ਨ ਵਿਚ ਭੇਜੇ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸ¬ਕ੍ਰੀਨਿੰਗ ਦੇ ਉਪਰੰਤ 132 ਮਰੀਜ਼ ਹੋਮ ਆਈਸੋਲੇਸ਼ਨ ਵਿਚ ਭੇਜੇ ਹਨ। ਵਰਤਮਾਨ ਵਿਚ 2901 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ :
ਇਲਾਕਾ ਉਮਰ/Çਲੰਗ ਹਸਪਤਾਲ
ਸਮਰਾਲਾ 47/ਪੁਰਸ਼ਸੀ.ਐੱਮ.ਸੀ
73/ਪੁਰਸ਼ਡੀ.ਐੱਮ.ਸੀ
ਨਿਊ ਸਬਜ਼ੀ ਮੰਡੀ62/ਪੁਰਸ਼ਡੀ.ਐੱਮ.ਸੀ
ਪਿੰਡ ਲੋਹਾਰਾ53/ਮਹਿਲਾਸਿਵਲ
ਐੱਸ.ਬੀ.ਐੱਸ ਨਗਰ32/ਪੁਰਸ਼ਦੀਪ
ਗੋਬਿੰਦਪੁਰਾ67/ਪੁਰਸ਼ਡੀ.ਐੱਮ.ਸੀ
ਪ੍ਰੇਮ ਵਿਹਾਰ ਕਲੋਨੀ57/ਮਹਿਲਾਪੀ.ਜੀ.ਆਈ
ਵਿਕਾਸ ਨਗਰ78/ਪੁਰਸ਼ਅਰੋੜਾ ਨਿਊਰੋ
ਪ੍ਰਤਾਪ ਬਾਜ਼ਾਰ62/ਪੁਰਸ਼ਡੀ.ਐੱਮ.ਸੀ
ਸਾਊਥ ਸਿਟੀ64/ਮਹਿਲਾਐੱਸ.ਪੀ.ਐੱਸ
ਪੰਜਾਬ ਵਿਚ 42 ਮਰੀਜਾਂ ਦੀ ਮੌਤ 857 ਪਾਜ਼ੇਟਿਵ
ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ 42 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 857 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਕਦੋਂ ਤੱਕ ਰਾਜ ਵਿਚ ਕੁਲ 118157 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨਾਂ ਵਿਚੋਂ 3603 ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਨੋਡਲ ਅਫਸਰ ਦੇ ਅਨੁਸਾਰ ਵੱਖ ਵੱਖ ਜ਼ਿਲਿਆਂ ਵਿਚ 315 ਮਰੀਜ਼ ਆਕਸੀਜਣ ਸਪੋਰਟ ’ਤੇ ਹਨ ਜਦਕਿ 52 ਵੈਂਟੀਲੇਟਰ ’ਤੇ ਅੱਜ 10 ਨਵੇਂ ਮਰੀਜ਼ਾਂ ਨੂੰ ਹਾਲਤ ਗੰਭੀਰ ਹੋਣ ’ਤੇ ਵੈਂਟੀਲੇਟਰ ਲਗਾਇਆ ਗਿਆ ਹੈ ਅਤੇ 20 ਮਰੀਜ਼ਾਂ ਨੂੰ ਆਈ.ਸੀ.ਯੂ ਵਿਚ ਸ਼ਿਫਟ ਕੀਤਾ ਗਿਆ। ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਦੇ ਅਨੁਸਾਰ ਜਿਨਾਂ 42 ਮਰੀਜ਼ਾਂ ਦੀ ਅੱਜ ਮੌਤ ਹੋ ਚੁੱਕੀ ਹੈ। ਉਨਾਂ ਵਿਚ ਲੁਧਿਆਣਾ 10, ਪਟਿਆਲਾ ਵਿਚ 9, ਜਲੰਧਰ ਵਿਚ 5, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਬਠਿੰਡਾ ਵਿਚ 3-3 ਐੱਸ.ਬੀ.ਐੱਸ ਨਗਰ ਵਿਚ 2, ਦੇ ਇਲਾਵਾ ਫਰੀਦਕੋਟ, ਫਤਿਹਗੜ੍ਹ ਸਾਹਿਬ ਮੁਕਤਸਰ, ਪਠਾਨਕੋਟ, ਰੋਪੜ, ਸੰਗਰੂਰ ਅਤੇ ਤਰਨਤਾਰਨ ਵਿਚ ਇਕ ਇਕ ਮਰੀਜ਼ ਦੀ ਮੌਤ ਹੋਈ ਹੈ।