10ਵੀਂ ਦਾ ਨਤੀਜਾ : ਪਠਾਨਕੋਟ ਦੀ ਝੰਡੀ, ਤਰਨਤਾਰਨ ਫਾਡੀ

Thursday, May 09, 2019 - 01:55 PM (IST)

10ਵੀਂ ਦਾ ਨਤੀਜਾ : ਪਠਾਨਕੋਟ ਦੀ ਝੰਡੀ, ਤਰਨਤਾਰਨ ਫਾਡੀ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਜਿਥੇ ਮੈਰਿਟ ਸੂਚੀ 'ਚ ਜ਼ਿਲਾ ਲੁਧਿਆਣਾ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਸਥਾਨਾਂ (91) 'ਤੇ ਕਬਜ਼ਾ ਕੀਤਾ ਹੈ, ਉਥੇ ਹੀ ਜ਼ਿਲਾ ਪਠਾਨਕੋਟ ਦੀ ਪਾਸ ਫੀਸਦੀ ਸਾਰੇ ਪੰਜਾਬ ਨਾਲੋਂ ਵੱਧ (91.20) ਰਹੀ। ਤਰਨਤਾਰਨ ਅਜਿਹਾ ਜ਼ਿਲਾ ਹੈ, ਜੋ ਮੈਰਿਟ ਸੂਚੀ ਪੱਖੋਂ ਵੀ ਫਾਡੀ ਅਤੇ ਪਾਸ ਫੀਸਦੀ 'ਚ ਵੀ ਸਭ ਤੋਂ ਪਿੱਛੇ ਰਿਹਾ। ਸਿੱਖਿਆ ਬੋਰਡ ਵਲੋਂ ਜਾਰੀ ਸੂਚੀ ਅਨੁਸਾਰ ਜ਼ਿਲਾ ਪਠਾਨਕੋਟ ਦਾ ਨਤੀਜਾ ਸਭ ਤੋਂ ਵਧੀਆ ਰਿਹਾ। ਜ਼ਿਲਾ ਮਾਨਸਾ 91.17 ਫੀਸਦੀ ਨਾਲ ਦੂਜੇ ਸਥਾਨ 'ਤੇ ਰਿਹਾ। ਜ਼ਿਲਾ ਫਤਿਹਗੜ੍ਹ ਸਾਹਿਬ ਦੇ 89.71, ਫਰੀਦਕੋਟ ਦੇ 89.70, ਸ੍ਰੀ ਮੁਕਤਸਰ ਸਾਹਿਬ ਦੇ 88.95, ਗੁਰਦਾਸਪੁਰ ਦੇ 88.94, ਅੰਮ੍ਰਿਤਸਰ ਦੇ 88.52, ਰੂਪਨਗਰ ਦੇ 87.98, ਬਠਿੰਡਾ ਦੇ 86.66, ਮੋਹਾਲੀ ਦੇ 86.34, ਹੁਸ਼ਿਆਰਪੁਰ ਦੇ 86.08, ਸੰਗਰੂਰ ਦੇ 85.93, ਕਪੂਰਥਲਾ ਦੇ 85.72, ਸ਼ਹੀਦ ਭਗਤ ਨਗਰ ਦੇ 85.49, ਮੋਗਾ ਦੇ 85.41, ਬਰਨਾਲਾ ਦੇ 84.93, ਪਟਿਆਲਾ ਦੇ 84.70, ਜਲੰਧਰ ਦੇ 84.69, ਫਾਜ਼ਿਲਕਾ ਦੇ 84.20, ਲੁਧਿਆਣਾ ਦੇ 82.97 ਅਤੇ ਤਰਨਤਾਰਨ ਦੇ 74.26 ਫੀਸਦੀ ਬੱਚੇ ਪਾਸ ਹੋਏ ਹਨ।ਚੰਡੀਗੜ੍ਹ ਅਤੇ ਦੂਜੇ ਸੂਬਿਆਂ ਦੇ 76.47 ਫੀਸਦੀ ਬੱਚੇ ਪਾਸ ਹੋਏ ਹਨ। 

ਮੈਰਿਟ ਸੂਚੀ 'ਚ 91 ਪ੍ਰੀਖਿਆਰਥੀਆਂ ਦੀ ਗਿਣਤੀ ਨਾਲ ਲੁਧਿਆਣਾ ਪਹਿਲੇ, 31 ਵਿਦਿਆਰਥੀਆਂ ਨਾਲ ਹੁਸ਼ਿਆਰਪੁਰ ਦੂਜੇ ਅਤੇ 26 ਵਿਦਿਆਰਥੀਆਂ ਨਾਲ ਜ਼ਿਲਾ ਸੰਗਰੂਰ ਤੀਜਾ ਸਥਾਨ 'ਤੇ ਰਿਹਾ ਹੈ। ਜ਼ਿਲਾ ਬਠਿੰਡਾ ਤੇ ਜਲੰਧਰ ਦੇ 20-20, ਜ਼ਿਲਾ ਗੁਰਦਾਸਪੁਰ ਤੇ ਪਟਿਆਲਾ ਦੇ 19-19, ਫਰੀਦਕੋਟ ਦੇ 15, ਫਾਜ਼ਿਲਕਾ ਦੇ 13, ਫਤਿਹਗੜ੍ਹ ਸਾਹਿਬ ਦੇ 11, ਅੰਮ੍ਰਿਤਸਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 9-9, ਮੋਗਾ ਤੇ ਮੋਹਾਲੀ ਦੇ 7-7, ਬਰਨਾਲਾ ਦੇ 6, ਫਿਰੋਜ਼ਪੁਰ, ਕਪੂਰਥਲਾ ਤੇ ਪਠਾਨਕੋਟ ਦੇ 4-4, ਰੂਪਨਗਰ ਦੇ 2 ਅਤੇ ਤਰਨਤਾਰਨ ਦਾ ਇਕ ਪ੍ਰੀਖਿਆਰਥੀ ਮੈਰਿਟ ਸੂਚੀ ਵਿਚ ਆਇਆ ਹੈ।

ਸਰਹੱਦੀ ਜ਼ਿਲਿਆਂ 'ਚ ਸੁਧਰਿਆ ਨਤੀਜਾ

  ਜ਼ਿਲਾ 2018 ਦਾ ਨਤੀਜਾ 2019 ਦਾ ਨਤੀਜਾ
ਅੰਮ੍ਰਿਤਸਰ 54.86%    88.52%
ਫਾਜ਼ਿਲਕਾ 61.61% 84.20%
ਫਿਰੋਜ਼ਪੁਰ 52.33% 80.02%
ਗੁਰਦਾਸਪੁਰ 59.96% 88.94%
ਤਰਨਤਾਰਨ 33.34% 74.26%

ਸਰਕਾਰੀ ਸਕੂਲਾਂ ਦਾ ਨਤੀਜਾ

2018 2019
 
57.25% 88.21%
ਕੁਲ ਵਾਧਾ 30.36%



 


author

Anuradha

Content Editor

Related News