ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

Tuesday, Aug 30, 2022 - 03:18 PM (IST)

ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

ਗੁਰਦਾਸਪੁਰ, ਲਾਹੌਰ (ਵਿਨੋਦ) : ਲਾਹੌਰ ਦੇ ਨਜ਼ਦੀਕੀ ਕਸਬਾ ਮਨਵਾਲ ਵਿਚ ਦੇਰ ਰਾਤ ਜਬਰ-ਜ਼ਿਨਾਹ ਦੇ ਬਾਅਦ 10 ਸਾਲਾ ਬੱਚੀ ਨੂੰ ਦੋਸ਼ੀਆਂ ਵੱਲੋਂ ਸਵੀਮਿੰਗ ਪੂਲ ’ਚ ਸੁੱਟਣ ਨਾਲ ਉਸ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਲਾਹੌਰ ਇਲਾਕੇ ਵਿਚ ਇਕ ਹਫ਼ਤੇ ਵਿਚ ਇਹ ਸੱਤਵਾਂ ਨਾਬਾਲਿਗਾਂ ਨਾਲ ਸ਼ੋਸਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ: ਚੋਗਾਵਾਂ ’ਚ ਵਾਪਰੀ ਵੱਡੀ ਵਾਰਦਾਤ: ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸੂਤਰਾਂ ਅਨੁਸਾਰ ਮ੍ਰਿਤਕ ਆਪਣੇ ਭਰਾ ਸਜਾਦ ਅਤੇ ਛੋਟੀ ਭੈਣ ਦੇ ਨਾਲ ਘਰ ਦੇ ਨੇੜੇ ਬਣੇ ਪੁੱਲ ’ਚ ਨਹਾਉਣ ਲਈ ਗਈ ਸੀ। ਨਹਾਉਂਦੇ ਸਮੇਂ ਅਚਾਨਕ ਪੀੜਤਾ ਲਾਪਤਾ ਹੋ ਗਈ। ਜਦ ਉਸ ਦੇ ਭਰਾ ਸਜਾਦ ਨੇ ਸਵੀਮਿੰਗ ਪੂਲ ਦੇ ਮਾਲਿਕ ਅਲੀ ਰਜਾ ਨੂੰ ਆਪਣੀ ਭੈਣ ਦੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸ਼ਾਇਦ ਉਹ ਘਰ ਚਲੀ ਗਈ ਹੋਵੇਗੀ। ਜਦ ਮ੍ਰਿਤਕ ਕੁੜੀ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!

ਕੁਝ ਸਮੇਂ ਬਾਅਦ ਮ੍ਰਿਤਕ ਬੱਚੀ ਦੀ ਲਾਸ਼ ਪੂਲ ’ਚ ਤੈਰਦੀ ਹੋਈ ਮਿਲੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਲਾਹੌਰ ਨੂੰ ਜਾਣ ਵਾਲੀ ਰਿੰਗ ਰੋਡ ’ਤੇ ਧਰਨਾ ਦਿੱਤਾ ਅਤੇ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਜਬਰ-ਜ਼ਿਨਾਹ ਦੇ ਦੋਸ਼ ਲਗਾਏ ਹਨ। ਪੁਲਸ ਨੇ ਅਜੇ ਸਿਰਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜਦਕਿ ਜਬਰ-ਜ਼ਿਨਾਹ ਦਾ ਮਾਮਲਾ ਦਰਜ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ


author

rajwinder kaur

Content Editor

Related News