ਨਸ਼ੀਲੀਆਂ ਗੋਲੀਆਂ ਸਮੇਤ 1 ਗ੍ਰਿਫਤਾਰ

12/08/2017 6:23:28 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ 'ਚ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ ਐੱਚ. ਸੀ. ਰਜਿੰਦਰ ਕੁਮਾਰ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਲਖਵਿੰਦਰ ਸਿੰਘ ਦੇ ਨਾਲ ਪੁਲਸ ਪਾਰਟੀ ਸਮੇਤ ਪਿੰਡ ਰਾਮਪੁਰ ਜਗੀਰ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਰਾਮਪੁਰ ਜਗੀਰ ਵਲੋਂ ਇਕ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਪੁਲਸ ਪਾਰਟੀ ਨੇ ਪਿੱਛੋਂ ਦੀ ਫੜ ਲਿਆ। ਕਾਬੂ ਕਰਨ ਉਪਰੰਤ ਉਸਨੇ ਆਪਣਾ ਨਾਮ ਜੋਗਾ ਸਿੰਘ ਪੁੱਤਰ ਹਰਪਿੰਦਰ ਸਿੰਘ ਵਾਸੀ ਨਵਾਂ ਪਿੰਡ ਮੱਲ੍ਹੀਆਂ ਥਾਣਾ ਨਕੋਦਰ ਜ਼ਿਲਾ ਜਲੰਧਰ ਦੱਸਿਆ, ਜਿਸਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 200 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। 
ਥਾਣਾ ਮੁਖੀ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਚੌਕੀ ਇੰਚਾਰਜ ਭੁਲਾਣਾ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ ਹੇਠ ਐੱਚ. ਸੀ. ਧਿਆਨ ਸਿੰਘ, ਐੱਚ. ਸੀ. ਹਰਭਜਨ ਸਿੰਘ ਤੇ ਐੱਚ. ਸੀ. ਰਮੇਸ਼ ਕੁਮਾਰ ਗਸ਼ਤ ਕਰਦੇ ਹੋਏ ਪਿੰਡ ਕੋਠੇ ਕਾਲਾ ਸਿੰਘ ਮੋੜ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਮੁਰਾਦਪੁਰ ਵਾਲੀ ਸਾਈਡ ਤੋਂ ਇਕ ਨੌਜਵਾਨ ਪੈਦਲ ਵਜ਼ਨਦਾਰ ਚੀਜ਼ ਚੁੱਕੀ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਭੱਜਣ ਲੱਗਾ, ਤਾਂ ਪੁਲਸ ਪਾਰਟੀ ਨੇ ਉਸਨੂੰ ਕਾਬੂ ਕਰ ਲਿਆ, ਜਿਸਨੇ ਆਪਣੀ ਪਛਾਣ ਸ਼ਿਵਾ ਪੁੱਤਰ ਅਸ਼ੋਕ ਮਹਾਤੋ ਵਾਸੀ ਚੰਡੀਗੜ੍ਹ ਕਾਲੋਨੀ ਸੈਦੋਂ ਭੁਲਾਣਾ ਦੱਸਿਆ, ਜਿਸ ਦੇ ਹੱਥ 'ਚ ਫੜੀ ਪਲਾਸਟਿਕ ਦੀ ਕੈਨੀ 'ਚੋਂ 25 ਬੋਤਲਾਂ 750 ਐੱਮ. ਐੱਲ. ਤੇ ਇਕ ਬੋਤਲ 570 ਐੱਮ. ਐੱਲ. ਸਮੇਤ ਕੁੱਲ 19500 ਐੱਮ. ਐੱਲ. ਸ਼ਰਾਬ ਬਰਾਮਦ ਹੋਈ। ਉਕਤ ਕੇਸ 'ਚ ਵੀ ਮੁਲਾਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਚੌਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ, ਐੱਚ. ਸੀ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।


Related News