ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਪੰਜਾਬ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਉਣ ਵਾਲੀ ਹੋਵੇ ਸਰਕਾਰ
Tuesday, Jan 24, 2017 - 01:06 PM (IST)
ਪੰਜਾਬ ''ਚ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ ਜੋ ਭ੍ਰਿਸ਼ਟਾਚਾਰ ਮੁਕਤ ਹੋਵੇ ਜੋ ਪੰਜਾਬ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਵੇ।-ਅਨਿਕੇਤ ਗੁਪਤਾ
ਅੱਜ ਅਜਿਹੀ ਸਰਕਾਰ ਦੀ ਲੋੜ ਹੈ ਜੋ ਆਪਣੇ ਸੁਆਰਥਾਂ ਨੂੰ ਪਹਿਲ ਨਾ ਦੇ ਕੇ ਦੇਸ਼ ਦੇ ਭਵਿੱਖ ਨੂੰ ਉੱਜਵਲ ਕਰੇ ਤੇ ਪੰਜਾਬ ਨੂੰ ਤਰੱਕੀ ਦੀ ਰਾਹ ''ਤੇ ਲੈ ਜਾਵੇ।-ਗੁਰਵਿੰਦਰ ਸਿੰਘ, ਔਲਖ
ਪੰਜਾਬ ''ਚ ਅਜਿਹੀ ਸਰਕਾਰ ਆਉਣੀ ਚਾਹੀਦੀ ਹੈ, ਜੋ ਗਰੀਬਾਂ ਬਾਰੇ ਵੀ ਸੋਚੇ, ਰੋਜ਼ਗਾਰ ਦੇ ਸਾਧਨਾਂ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਵੇ।-ਗਿਰੀਸ਼, ਫਿਰੋਜ਼ਪੁਰ
ਪੰਜਾਬ ''ਚ ਅਜਿਹੀ ਸਰਕਾਰ ਆਉਣੀ ਚਾਹੀਦੀ ਹੈ, ਜੋ ਗਰੀਬੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰੇ ਤੇ ਸਾਰਿਆਂ ਨੂੰ ਰੋਜ਼ਗਾਰ ਪ੍ਰਦਾਨ ਕਰੇ।-ਗਗਨਦੀਪ ਕੌਰ, ਜਲੰਧਰ
ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ, ਜੋ ਆਮ ਆਦਮੀ ਦੇ ਹੱਕ ਦੀ ਗੱਲ ਕਰੇ। ਪ੍ਰਾਈਵੇਟ ਹਸਪਤਾਲਾਂ, ਸਕੂਲਾਂ ''ਚ ਹੋ ਰਹੀ ਲੁੱਟ ਨੂੰ ਖਤਮ ਕਰੇ।-ਪ੍ਰਿੰਸ ਸਿੰਗਲਾ, ਗੋਨਿਆਣਾ ਮੰਡੀ।
