ਦਿਲ ਦੀ ਸਿਹਤ ਲਈ ਚੰਗਾ ਹੈ ਫੁੱਲ ਕ੍ਰੀਮ ਦੁੱਧ

09/15/2018 10:19:11 AM

ਓਟਾਵਾ, (ਏਜੰਸੀ)—ਜੇ ਤੁਸੀਂ ਇਹ ਸੋਚਦੇ ਹੋ ਕਿ ਘੱਟ ਫੈਟ ਵਾਲਾ ਦੁੱਧ ਹੀ ਤੁਹਾਡੇ ਦਿਲ ਨੂੰ ਸੰਭਾਲਦਾ ਹੈ ਤਾਂ ਤੁਸੀਂ ਆਪਣੀ ਸੋਚ ਬਦਲ ਲਓ। ਇਕ ਨਵੇਂ ਅਧਿਐਨ ਵਿਚ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਫੁੱਲ ਕ੍ਰੀਮ ਵਾਲਾ ਦੁੱਧ ਦਿਲ ਲਈ ਚੰਗਾ ਰਹਿੰਦਾ ਹੈ।
ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 21 ਦੇਸ਼ਾਂ ਦੇ 35 ਤੋਂ 70 ਸਾਲ ਦਰਮਿਆਨ ਦੇ 1,36,384 ਲੋਕਾਂ ’ਤੇ ਅਧਿਐਨ ਕੀਤਾ। 9 ਸਾਲ ਦੌਰਾਨ ਹੋਏ ਇਸ ਅਧਿਐਨ ਵਿਚ ਡੇਅਰੀ ਉਤਪਾਦਾਂ ਦੇ ਸੇਵਨ ਨਾਲ ਸਿਹਤ ’ਤੇ ਅਸਰ ਦੀ ਨਿਗਰਾਨੀ ਕੀਤੀ ਗਈ। ਅਧਿਐਨ ਲਈ ਮੁਕਾਬਲੇਬਾਜ਼ਾਂ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਗਿਆ। ਇਕ ਵਿਚ ਜਿਨ੍ਹਾਂ ਨੇ ਡੇਅਰੀ ਉਤਪਾਦ ਬਿਲਕੁਲ ਨਹੀਂ ਖਾਧਾ, ਦੂਜੇ ’ਚ ਇਕ ਦਿਨ ਵਿਚ ਇਕ ਵਾਰ, ਤੀਜੇ ਵਿਚ ਇਕ ਦਿਨ ਵਿਚ 2 ਵਾਰ ਅਤੇ ਚੌਥੇ ਵਿਚ ਇਕ ਦਿਨ ਵਿਚ 2 ਵਾਰ ਤੋਂ ਵੱਧ ਵਾਰ ਖਾਧਾ।
ਡੇਅਰੀ ਉਤਪਾਦਾਂ ਵਿਚ ਘੱਟ ਫੈਟ ਅਤੇ ਭਰਪੂਰ ਫੈਟ ਦੁੱਧ ਦੀ ਖਪਤ ਨੂੰ ਵੀ ਧਿਆਨ ਵਿਚ ਰੱਖਿਆ ਗਿਆ। ਅਧਿਐਨ ਦੇ ਨਤੀਜਿਆਂ ਵਿਚ ਖੋਜਕਾਰਾਂ ਨੇ ਦੇਖਿਆ ਕਿ ਡੇਅਰੀ ਉਤਪਾਦ ਨਾ ਲੈਣ ਵਾਲਿਆਂ ਦੇ ਮੁਕਾਬਲੇ ਜਿਨ੍ਹਾਂ ਲੋਕਾਂ ਨੇ ਇਕ ਦਿਨ ਵਿਚ ਦੋ ਵਾਰ ਡੇਅਰੀ ਉਤਪਾਦ ਦਾ ਸੇਵਨ ਕੀਤਾ ਸੀ, ਉਨ੍ਹਾਂ ਵਿਚ ਮੌਤ ਦਰ ਘੱਟ ਸੀ ਅਤੇ ਦਿਲ ਦੀ ਬੀਮਾਰੀ ਕਾਰਡੀਓਵੈਸਕੁਲਰ ਹੋਣ ਜਾਂ ਸਟ੍ਰੋਕ ਦਾ ਖਤਰਾ ਘੱਟ ਸੀ। ਅਧਿਐਨ ਦੇ ਨਤੀਜੇ ਦਿ ਲੇਂਸੈਂਟ ਜਨਰਲ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਭਰਪੂਰ ਫੈਟ ਵਾਲੇ ਡੇਅਰੀ ਉਤਪਾਦ ਇਕ ਦਿਨ ਵਿਚ ਤਿੰਨ ਵਾਰ ਖਾਧੇ, ਉਨ੍ਹਾਂ ਵਿਚ ਦਿਲ ਦੀ ਬੀਮਾਰੀ ਦਾ ਖਤਰਾ ਬਹੁਤ ਹੀ ਘੱਟ ਸੀ।


Related News