ਚੀਨ ਪਾਕਿਸਤਾਨ ਆਰਥਿਕ ਕੋਰੀਡੋਰ ਦਾ ਵਿਸਥਾਰ ਅਫਗਾਨਿਸਤਾਨ ਤਕ ਕੀਤਾ ਜਾ ਰਿਹੈ : ਰਿਪੋਰਟ

04/08/2018 9:56:58 PM

ਬੀਜਿੰਗ— ਚੀਨ ਦੀ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਪਾਕਿਸਤਾਨ ਆਰਥਿਕ ਕੋਰੀਡੋਰ ਦਾ ਵਿਸਥਾਰ ਅਫਗਾਨਿਸਤਾਨ ਤਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀ.ਆਰ.ਆਈ. ਨੇ ਏਸ਼ੀਆ ਦੇ ਆਰਥਿਕ ਸਹਿਯੋਗ 'ਚ 'ਨਵੀਂ ਊਰਜਾ' ਦਿੱਤੀ ਹੈ ਤੇ ਮਹਾਦੀਪ ਨੂੰ ਆਪਣੇ ਕੌਮਾਂਤਰੀ ਸੰਬੰਧਾਂ ਨੂੰ ਮੁੜ ਆਕਾਰ ਦੇਣ 'ਚ ਸਹਿਯੋਗ ਕੀਤਾ ਹੈ।
ਇਹ ਜਾਣਕਾਰੀ ਚੀਨ ਦੇ ਬੋਆਵੋ ਫੋਰਮ ਏਸ਼ੀਆ ਦੇ ਸਲਾਨਾ ਸੰਮੇਲਨ ਦੌਰਾਨ ਇਥੇ ਜਾਰੀ ਏਸ਼ੀਅਨ ਮੁਕਾਬਲੇਬਾਜੀ ਸਲਾਨਾ ਰਿਪੋਰਟ 2018 'ਚ ਦਿੱਤੀ ਗਈ ਹੈ। ਚੀਨ ਨੇ ਦਸੰਬਰ 'ਚ 50 ਅਰਬ ਡਾਲਰ ਦੀ ਲਾਗਤ ਤੋਂ ਬਨਣ ਵਾਲੀ ਸੀ.ਪੀ.ਈ.ਸੀ. ਪ੍ਰੋਜੈਕਟ ਦਾ ਵਿਸਥਾਰ ਅਫਗਾਨਿਸਤਾਨ ਤਕ ਕਰਨ ਦਾ ਐਲਾਨ ਦਸੰਬਰ 'ਚ ਕੀਤੀ ਸੀ ਜਿਸ 'ਤੇ ਭਾਰਤ ਨੇ ਚਿੰਤਾ ਜਤਾਈ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ 'ਚ ਸੀ.ਪੀ.ਈ.ਸੀ. ਦਾ ਵਿਸਥਾਰ ਅਫਗਾਨਿਸਤਾਨ ਤਕ ਕਰਨ ਦੀ ਪੇਸ਼ਕਸ਼ ਕੀਤੀ ਸੀ।


Related News