ਹੈਲਦੀ ਬੱਚਾ ਚਾਹੁੰਦੇ ਹੋ ਤਾਂ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

03/23/2018 6:23:12 PM

ਨਵੀਂ ਦਿੱਲੀ— ਮਾਂ ਬਣਨਾ ਹਰ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੁੰਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਬੱਚੇ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਆਪਣੀ ਸਿਹਤ ਦਾ ਖਾਸ ਧਿਆਨ ਰੱਖਦੀਆਂ ਹਨ। ਇਸ ਦੌਰਾਨ ਉਹ ਅਜਿਹੀ ਡਾਈਟ ਲੈਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਬੱਚਾ ਸਿਹਤਮੰਦ ਹੋਵੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸੂਪਰ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਬੱਚਾ ਹੈਲਦੀ ਹੋਵੇਗਾ। ਇਨ੍ਹਾਂ ਸੂਪਰ ਫੂਡਸ ਦੀ ਵਰਤੋਂ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
1. ਸਾਬਤ ਅਨਾਜ
ਸਾਬਤ ਅਨਾਜ ਗਰਭਵਤੀ ਔਰਤਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਮਾਤਰਾ 'ਚ ਪੋਸ਼ਕ ਤੱਤ ਮਿਲਦੇ ਹਨ। ਜਿਸ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਫਾਇਦਾ ਮਿਲਦਾ ਹੈ। ਇਸ ਲਈ ਸਮਾਰਟ ਅਤੇ ਹੈਲਦੀ ਬੱਚਾ ਪਾਉਣ ਲਈ ਸਾਬਤ ਅਨਾਜ ਦੀ ਵਰਤੋਂ ਕਰੋ।

PunjabKesari
2. ਪ੍ਰੋਟੀਨ ਵਾਲਾ ਭੋਜਨ
ਗਰਭ ਅਵਸਥਾ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਵਾਲਾ ਭੋਜਨ ਸ਼ਾਮਲ ਕਰੋ। ਪ੍ਰੋਟੀਨ ਵਾਲਾ ਭੋਜਨ ਕਰਨ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਹੀ ਫਾਇਦਾ ਹੁੰਦਾ ਹੈ। ਤੁਸੀਂ ਆਪਣੀ ਡਾਈਟ 'ਚ ਦਾਲ ਪਨੀਰ, ਬੀਨਸ ਅਤੇ ਅੰਡੇ ਨੂੰ ਸ਼ਾਮਲ ਕਰੋ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ।

PunjabKesari
3. ਹਰੀਆਂ ਸਬਜ਼ੀਆਂ
ਗਰਭ ਅਵਸਥਾ ਦੌਰਾਨ ਹਰੀਆਂ ਸਬਜ਼ੀਆਂ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਆਇਰਨ, ਫਾਇਬਰ ਅਤੇ ਵਿਟਾਮਿਨਸ ਮਿਲਦੇ ਹਨ। ਇਸ ਲਈ ਆਮਲੇਟ, ਖਿੜਕੀ ਅਤੇ ਓਟਮੀਲ 'ਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।

PunjabKesari
4. ਡੇਅਰੀ ਪ੍ਰਾਡਕਟਸ
ਗਰਭ ਅਵਸਥਾ 'ਚ ਡੇਅਰੀ ਪ੍ਰਾਡਕਟਸ ਦੀ ਵਰਤੋਂ ਬੱਚੇ ਨੂੰ ਸਿਹਤਮੰਦ ਅਤੇ ਹੈਲਦੀ ਬਣਾਉਂਦਾ ਹੈ। ਇਸ ਲਈ ਆਪਣੀ ਡਾਈਟ 'ਚ ਦੁੱਧ, ਮੱਖਣ, ਪਨੀਰ ਅਤੇ ਅੰਡਾ ਜ਼ਰੂਰ ਸ਼ਾਮਲ ਕਰੋ।

PunjabKesari
5. ਡ੍ਰਾਈ ਫਰੂਟਸ
ਇਸ ਦੌਰਾਨ ਔਰਤਾਂ ਦੇ ਸਰੀਰ ਨੂੰ ਦੋਗੁਣੀ ਤਾਕਤ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਡ੍ਰਾਈ ਫਰੂਟ ਦੀ ਵਰਤੋਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਰੋਜ਼ ਡ੍ਰਾਈ ਫਰੂਟ ਖਾਣ ਨਾਲ ਬੱਚਾ ਵੀ ਹੈਲਦੀ ਅਤੇ ਸਿਹਤਮੰਦ ਹੁੰਦਾ ਹੈ।

PunjabKesari


Related News