ਚੀਨ ਦਾ ਅਮਰੀਕਾ ਨੂੰ ਜਵਾਬ, 100 ਤੋਂ ਵਧ ਅਮਰੀਕੀ ਉਤਪਾਦਾਂ 'ਤੇ ਵਧਾਏਗਾ ਟੈਕਸ

03/23/2018 1:19:08 PM

ਬੀਜਿੰਗ(ਭਾਸ਼ਾ)— ਅਮਰੀਕਾ ਦੇ ਇਸਪਾਤ ਅਤੇ ਐਲੁਮੀਨੀਅਮ 'ਤੇ ਟੈਕਸ ਦਾ ਜਵਾਬ ਦੇਣ ਲਈ ਚੀਨ ਨੇ ਅੱਜ ਸੂਰ ਦੇ ਮਾਸ ਅਤੇ ਪਾਈਪ ਸਮੇਤ ਹੋਰ ਅਮਰੀਕੀ ਉਤਪਾਦਾਂ 'ਤੇ ਉਚ ਟੈਕਸ ਲਾਗੂ ਕਰਨ ਦੀ ਯੋਜਨਾ ਜਾਰੀ ਕੀਤੀ। ਚੀਨ ਦੇ ਵਣਜ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਚੀਨ ਦੇ ਵਣਜ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਇਸ ਕਦਮ ਤਹਿਤ ਸੂਰ ਦਾ ਮਾਸ, ਸ਼ਰਾਬ ਅਤੇ ਸਟੀਲ ਦੀਆਂ ਪਾਈਪਾਂ ਸਮੇਤ 128 ਅਮਰੀਕੀ ਉਤਪਾਦਾਂ ਤੋਂ ਟੈਕਸ ਰਿਆਇਤਾਂ ਹਟਾਈਆਂ ਜਾਣਗੀਆਂ।
ਮੰਤਰਾਲੇ ਮੁਤਾਬਕ ਇਨ੍ਹਾਂ ਉਪਾਵਾਂ ਵਿਚ ਫਲ, ਅਖਰੋਟ, ਸ਼ਰਾਬ ਅਤੇ ਇਸਪਾਤ ਦੀਆਂ ਪਾਈਆਂ ਸਮੇਤ ਹੋਰ ਉਤਪਾਦਾਂ 'ਤੇ 15 ਪ੍ਰਤੀਸ਼ਤ ਟੈਕਸ ਅਤੇ ਸੂਰ ਦੇ ਮਾਸ ਅਤੇ ਦੁਬਾਰਾ ਵਰਤੋਂ ਵਿਚ ਆਉਣ ਵਾਲੇ ਐਲੁਮੀਨੀਅਮ ਉਤਪਾਦਾਂ 'ਤੇ 25 ਪ੍ਰਤੀਸ਼ਤ ਟੈਕਸ ਸ਼ਾਮਲ ਹੋਵੇਗਾ। ਇਹ ਉਪਾਅ 2 ਪੜਾਆਂ ਵਿਚ ਲਾਗੂ ਕੀਤੇ ਜਾਣਗੇ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਦੋਵੇਂ ਦੇਸ਼ ਤੈਅ ਸਮੇਂ ਦੇ ਅੰਦਰ ਵਪਾਰ ਨਾਲ ਜੁੜੇ ਮਾਮਲਿਆਂ 'ਤੇ ਸਮਝੌਤਾ ਨਹੀਂ ਕਰਦੇ ਹਨ ਤਾਂ ਪਹਿਲੇ ਪੜਾਅ ਵਿਚ 15 ਪ੍ਰਤੀਸ਼ਤ ਟੈਕਸ ਲਗਾਇਆ ਜਾਏਗਾ। ਉਥੇ ਹੀ ਦੂਜੇ ਪੜਾਅ ਵਿਚ ਅਮਰੀਕੀ ਨੀਤੀਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ 25 ਪ੍ਰਤੀਸ਼ਤ ਆਯਾਤ ਟੈਕਸ ਲਗਾਇਆ ਜਾਏਗਾ। ਚੀਨ ਦਾ ਇਹ ਕਦਮ ਅਮਰੀਕਾ ਦੇ ਉਸ ਫੈਸਲੇ ਦਾ ਪਲਟਵਾਰ ਮੰਨਿਆ ਜਾ ਰਿਹਾ ਹੈ, ਜਿਸ ਵਿਚ ਉਸ ਨੇ ਇਸਪਾਤ 'ਤੇ 25 ਪ੍ਰਤੀਸ਼ਤ ਅਤੇ ਐਲੁਮੀਨੀਅਮ ਆਯਾਤ 'ਤੇ 10 ਪ੍ਰਤੀਸ਼ਤ ਦਾ ਟੈਕਸ ਲਗਾਇਆ ਹੈ। ਇਸ ਫੈਸਲੇ ਨਾਲ ਕੈਨੇਡਾ ਅਤੇ ਮੈਕਸੀਕੋ ਨੂੰ ਸ਼ੁਰੂਆਤੀ ਛੋਟ ਮਿਲੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਕੱਲ ਕਿਹਾ ਸੀ ਕਿ ਉਹ ਆਪਣੇ ਹਿੱਤਾਂ ਅਤੇ ਅਧਿਕਾਰਾਂ ਦੇ ਬਚਾਅ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।


Related News