ਪਾਕਿ ''ਚ ਜੀਪ ਘਾਟੀ ''ਚ ਡਿੱਗੀ, 9 ਲੋਕਾਂ ਦੀ ਮੌਤ

03/21/2018 4:19:14 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਜੇਹਲਮ ਘਾਟੀ ਜ਼ਿਲੇ ਵਿਚ ਜੀਪ ਦੇ ਡੂੰਘੀ ਘਾਟੀ ਵਿਚ ਡਿੱਗ ਜਾਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਜੀਪ ਵਿਚ ਸਵਾਰ 15 ਯਾਤਰੀ ਖਿਲਾਨਾ ਘਾਟੀ ਤੋਂ ਮੁਜ਼ੱਫਰਾਬਾਦ ਵਿਚ ਜੇਹਲਮ ਘਾਟੀ ਦੇ ਚਾਕੋਠੀ ਸੈਕਟਰ ਜਾ ਰਹੇ ਸਨ। ਇਸ ਦੌਰਾਨ ਇਕ ਮੋੜ 'ਤੇ ਜੀਪ ਅਚਾਨਕ ਘਾਟੀ ਵਿਚ ਡਿੱਗ ਗਈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਵਿਚ ਰੱਖਵਾ ਦਿੱਤੀਆਂ ਗਈਆਂ ਹਨ।


Related News