ਯੋਗਰਾਜ ਸਿੰਘ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਹੋਏ ਨਤਮਸਤਕ

03/06/2021 3:57:39 PM

ਡੇਰਾ ਬਾਬਾ ਨਾਨਕ (ਵਤਨ): ਫਿਲਮੀ ਸਿਤਾਰੇ ਅਤੇ ਕਿਸਾਨ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਯੋਗਰਾਜ ਸਿੰਘ ਅੱਜ ਕਸਬੇ ਦੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਗੱਦੀ ਨਸ਼ੀਨ ਮਹੰਤ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲਿਆਂ ਵਲੋਂ ਯੋਗਰਾਜ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਬੇਦੀ ਨੇ ਯੋਗਰਾਜ ਸਿੰਘ ਨੂੰ ਸ਼੍ਰੀ ਚੋਲਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ ਜਸਵਿੰਦਰ ਭੱਲਾ ਵਲੋਂ ਕਹੀ ਗੱਲ ਹੋ ਗਈ ਸੱਚੀ ‘ਨਜ਼ਰ ਲੱਗ ਗਈ ਸਰਦੂਲ ਤੇ ਨੂਰੀ ਜੀ ਦੇ ਪਿਆਰ ਨੂੰ’(ਵੀਡੀਓ)

ਇਸ ਮੌਕੇ ਯੋਗਰਾਜ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਕੇ ਧੰਨ ਹੋ ਗਏ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਰਦਾਸ ਕੀਤੀ ਕਿ ਖੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਹੋਣ ਤਾਂਕਿ ਕਿਸਾਨ ਆਪਣੇ ਪਰਿਵਾਰਾਂ ਦੀ ਭਵਿੱਖ ਵਿਚ ਚੰਗੀ ਤਰ੍ਹਾਂ ਨਾਲ ਸਾਂਭ-ਸੰਭਾਲ ਕਰ ਸਕਣ।

ਇਹ ਵੀ ਪੜ੍ਹੋ ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿੰਜਾ ਦਾ ਜਨਮਦਿਨ, ਆਓ ਮਾਰੀਏ ਉਨ੍ਹਾਂ ਦੇ ਜੀਵਨ ’ਤੇ ਇਕ ਝਾਤ


Shyna

Content Editor

Related News