ਟਰੈਕਟਰ ਡਰਾਈਵਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੌਤ

Wednesday, Feb 19, 2025 - 05:25 PM (IST)

ਟਰੈਕਟਰ ਡਰਾਈਵਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੌਤ

ਪਟਿਆਲਾ (ਬਲਜਿੰਦਰ) : ਟਰੈਕਟਰ ਡਰਾਈਵਰ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਭੁਪਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨੰਨਹੇੜਾ ਥਾਣਾ ਘੱਗਾ ਦੀ ਸ਼ਿਕਾਇਤ ’ਤੇ ਡਰਾਈਵਰ ਸੰਜੇ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮੁਸਤਾਪੁਰ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਖਿਲਾਫ 281, 106 (1) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਲਿਆ ਹੈ।

ਭੁਪਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਲੜਕੇ ਗਗਨਪ੍ਰੀਤ ਸਿੰਘ ਨਾਲ ਮੋਟਰਸਾਈਕਲ ’ਤੇ ਜਾ ਰਿਹ ਸੀ। ਇਸ ਦੌਰਾਨ ਜਦੋਂ ਉਹ ਪਟਿਆਲਾ-ਸੰਗਰੂਰ ਬਾਈਪਾਸ ਤੋਂ ਪਿੰਡ ਮੈਣ ਵੱਲ ਮੁੜਨ ਲੱਗੇ ਤਾਂ ਉਕਤ ਡਰਾਈਵਰ ਨੇ ਆਪਣਾ ਟਰੈਕਟਰ ਤੇਜ਼ ਰਫਤਾਰ ਲਿਆ ਕੇ ਉਨ੍ਹਾਂ ’ਚ ਮਾਰਿਆ। ਹਾਦਸੇ ’ਚ ਉਸ ਦਾ ਲੜਕਾ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News