ਅਣਪਛਾਤੀ ਅੌਰਤ ਦੀ ਲਾਸ਼ ਮਿਲੀ

Monday, Dec 03, 2018 - 04:08 PM (IST)

ਅਣਪਛਾਤੀ ਅੌਰਤ ਦੀ ਲਾਸ਼ ਮਿਲੀ

ਫਤਿਹਗੜ੍ਹ ਸਾਹਿਬ (ਬਖਸ਼ੀ)- ਟਰੇਨ ਵਿਚੋਂ ਇਕ ਅਣਪਛਾਤੀ ਪ੍ਰਵਾਸੀ ਅੌਰਤ ਦੀ ਰੇਲਵੇ ਪੁਲਸ ਨੂੰ ਲਾਸ਼ ਮਿਲੀ ਹੈ। ਰੇਲਵੇ ਥਾਣਾ ਸਰਹਿੰਦ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਅੰਬਾਲਾ ਤੋਂ ਲੁਧਿਆਣਾ ਟਰੇਨ ਨੰਬਰ 74645 ਦੇ ਗਾਰਡ ਨੇ ਸੂਚਨਾ ਦਿੱਤੀ ਸੀ ਕਿ ਟਰੇਨ ਦੇ ਡੱਬੇ ਵਿਚ ਕਿਸੇ ਅੌਰਤ ਦੀ ਲਾਸ਼ ਪਈ ਹੈ, ਜੋ ਕਿ ਦੇਖਣ ਵਿਚ ਪ੍ਰਵਾਸੀ ਹੈ ਅਤੇ ਉਸ ਦੀ ਉਮਰ 40-45 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਅੌਰਤ ਦੀ ਮੌਤ ਕੁਦਰਤੀ ਤੌਰ ’ਤੇ ਹੋਈ ਜਾਪਦੀ ਹੈ, ਜਦੋਂਕਿ ਮੌਤ ਦੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਰੇਲਵੇ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News