ਮਿਸਜ਼ ਯੂਨੀਵਰਸ ਰੁਚੀ ਨਰੂਲਾ ਬਣੀ ਸੋਸਾਇਟੀ ਦੀ ਬ੍ਰੈਂਡ ਅੰਬੈਸਡਰ : ਜੁਲਕਾਂ

Monday, Nov 12, 2018 - 01:49 PM (IST)

ਮਿਸਜ਼ ਯੂਨੀਵਰਸ ਰੁਚੀ ਨਰੂਲਾ ਬਣੀ ਸੋਸਾਇਟੀ ਦੀ ਬ੍ਰੈਂਡ ਅੰਬੈਸਡਰ : ਜੁਲਕਾਂ

ਪਟਿਆਲਾ (ਰਾਜੇਸ਼, ਅਗਰਵਾਲ) —ਗਰੀਬ ਸੇਵਾ ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਜੁਲਕਾਂ ਅਤੇ ਡਾ. ਮੰਜੂ ਅਰੋਡ਼ਾ ਵੱਲੋਂ ਰਖਵਾਈ ਗਈ ਮੀਟਿੰਗ ਵਿਚ ਮਿਸਜ਼ ਯੂਨੀਵਰਸ ਯੂਰੇਸ਼ੀਆ-2017 ਰੁਚੀ ਨਰੂਲਾ ਨੂੰ ਸੋਸਾਇਟੀ ਦਾ ਬ੍ਰੈਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜਸਵਿੰਦਰ ਜੁਲਕਾਂ ਨੇ ਦੱਸਿਆ ਕਿ ਰੁਚੀ ਨਰੂਲਾ ਫੈਸ਼ਨ-ਜਗਤ ਤੋਂ ਇਲਾਵਾ ਪਿਛਲੇ ਕਾਫੀ ਸਮੇਂ ਤੋਂ ਸਮਾਜ-ਸੇਵੀ ਕੰਮਾਂ ਵਿਚ ਵੀ ਵੱਧ-ਚਡ਼੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਗਰੀਬ ਸੇਵਾ ਸੋਸਾਇਟੀ ਅਤੇ ਜ਼ਿੰਦਗੀ ਰੂ-ਬਰੂ ਪ੍ਰੋਗਰਾਮ ਨਾਲ ਵੀ ਪਿਛਲੇ ਕਾਫੀ ਸਮੇਂ ਤੋਂ ਜੁਡ਼ ਕੇ ਆਪਣੀਆਂ ਸੇਵਾਵਾਂ ਨੂੰ ਬਾਖੂੁਬੀ ਨਿਭਾਅ ਰਹੇ ਹਨ। ਉਨ੍ਹਾਂ ਦੀ ਇਸ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਸੋਸਾਇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਉਨ੍ਹਾਂ ਨੂੰ ਇਸ ਉੱਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਸਵਿੰਦਰ ਜੁਲਕਾਂ, ਡਾ. ਮੰਜੂ ਅਰੋਡ਼ਾ, ਕਰਨਲ ਆਲਮਜੀਤ, ਕਰਨਲ ਨਵਜੋਤ ਕੰਗ, ਕਿਰਨ ਰੇਹਾਨੀ ਅਤੇ ਸ਼ਮਿੰਦਰ ਸੰਧੂ ਵੱਲੋਂ ਰੁਚੀ ਨਰੂਲਾ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਅਰਚਨਾ ਮਹਾਜਨ, ਪ੍ਰਿੰਸੀਪਲ ਮੀਨਾ ਮਹਿਤਾ, ਡਾ. ਮਿਨਾਕਸ਼ੀ ਵਰਮਾ, ਡਾ. ਵਿਕਾਸ ਗੋਇਲ, ਨੀਲਮ ਸੰਧੂ, ਡਾ. ਈਸ਼ਾ ਅਰੋਡ਼ਾ, ਗੁਰਵਿੰਦਰ ਸਿੰਘ, ਹਰਿੰਦਰ ਕੌਰ ਕਿਰਨ, ਹਰਮਿੰਦਰਪਾਲ ਕੌਰ, ਗੌਰਵਪ੍ਰੀਤ ਸਿੰਘ, ਕਿਰਨ ਠਾਕੁਰ, ਸ਼ਮਿੰਦਰ ਸੰਧੂ, ਅਸ਼ੋਕ ਵਾਲੀਆ, ਪਰਮਜੀਤ ਕੌਰ, ਜਗਜੀਤ ਸਿੰਘ, ਤਰੁਨ ਕਪੂਰ, ਰੋਜ਼ੀ ਹੇਅਰ, ਨੀਲਮ ਦੁੱਗਲ, ਜਸਵੀਰ ਟਿਵਾਣਾ, ਪ੍ਰੋਮਿਲਾ ਦੁੱਗਲ, ਦੀਪਤੀ ਬਾਂਗਰ ਅਤੇ ਸ਼ਵਿੰਦਰ ਜੁਲਕਾਂ ਮੌਕੇ ’ਤੇ ਹਾਜ਼ਰ ਸਨ।


Related News