ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਹੋਈ

Monday, Nov 05, 2018 - 02:53 PM (IST)

ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਹੋਈ

ਫਤਿਹਗੜ੍ਹ ਸਾਹਿਬ (ਜੱਜੀ)-ਅੱਜ ਗਿਆਨੀ ਗੁਰਮੁਖ ਸਿੰਘ ਇਕੱਤਰਤਾ ਹਾਲ ਸ੍ਰੀ ਫਤਿਹਗਡ਼੍ਹ ਸਾਹਿਬ ਵਿਖੇ ਘੱਟ ਗਿਣਤੀ ਤੇ ਦਲਿਤ ਦਲ ਦੀ ਇਕ ਭਰਵੀਂ ਇਕੱਤਰਤਾ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਹੋਈ। ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਤੇ ਪੈਨਸ਼ਨ ਦੇਣ ਲਈ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਰਹੀ ਹੈ ਜਦਕਿ ਬਿਜਲੀ ਦੇ ਰੇਟ ਵਧਾ ਕੇ ਤੇ ਲੋਕਾਂ ਤੇ ਟੈਕਸਾਂ ਦਾ ਬੋਝ ਵਧਾ ਕੇ ਵੀ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪ੍ਰਾਪਰਟੀ ਸਬੰਧੀ ਪਾਲਿਸੀ ਵੀ ਲਗਭਗ ਡੇਢ ਸਾਲ ਬਾਅਦ ਸਰਕਾਰ ਨੇ ਜਾਰੀ ਕੀਤੀ ਹੈ ਤੇ ਅਜੇ ਤੱਕ ਉਸ ਦਾ ਕੋਡ ਵੀ ਨਗਰ ਕੌਂਸਲਾਂ ਵਿਚ ਨਹੀਂ ਪਹੁੰਚਿਆ ਹੈ, ਫਿਰ ਖਜ਼ਾਨੇ ’ਚ ਪੈਸਾ ਕਿਵੇਂ ਆਵੇਗਾ? ਜਦਕਿ ਪ੍ਰਾਪਰਟੀ ਦੀ ਖਰੀਦ-ਫਰੋਖਤ ਵਿਚ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਹੁੰਦੀ ਹੈ। ਇਸ ਤੋਂ ਲੱਗਦਾ ਹੈ ਕਿ ਸਰਕਾਰ ਖਜ਼ਾਨਾ ਭਰਨਾ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੀਆਂ ਪੈਨਸ਼ਨਾਂ ਤੁਰੰਤ ਬੰਦ ਕਰ ਕੇ ਸਿਰਫ ਇਕ ਟਰਮ ਦੇ ਆਧਾਰ ’ਤੇ ਪੈਨਸ਼ਨ ਦੇਣ ਦਾ ਕਾਨੂੰਨ ਬਣਾ ਦੇਵੇ। ਇਨ੍ਹਾਂ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੋਂ ਆਮਦਨ ਟੈਕਸ ਵੀ ਵਸੂਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ 18 ਨਵੰਬਰ ਨੂੰ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਵਿਖੇ ਰੱਖੇ ਸਮਾਗਮ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਮੀਟਿੰਗ ਵਿਚ ਜਥੇਬੰਦੀ ਦੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੋਸਟ ਮੈਟ੍ਰਿਕ ਤੇ ਹੋਰ ਸਕੀਮ ਅਧੀਨ ਵਿਦਿਆਰਥੀਆਂ ਦੇ ਮਾਪਿਆ ਤੋਂ ਆਮਦਨ ਸਰਟੀਫਿਕੇਟ ਨਾ ਲੈ ਕੇ ਲਾਭਪਾਤਰੀ ਤੋਂ ਸਿਰਫ ਹਲਫੀਆ ਬਿਆਨ ਹੀ ਲੈ ਕੇ ਵਜ਼ੀਫੇ ਦੀ ਸਹੂਲਤ ਦਿੱਤੀ ਜਾਵੇ।ਇਸ ਮੌਕੇ ਪ੍ਰਿੰਸੀਪਲ ਮਾਨ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ ਅਤੇ ਧਰਮ ਸਿੰਘ ਦੋਵੇਂ ਸੂਬਾ ਜਨਰਲ ਸਕੱਤਰ, ਸੰਤੋਖ ਸਿੰਘ ਚੰਦੂਆ, ਹਰਨੇਕ ਸਿੰਘ ਕਲੇ, ਮਿਹਰ ਸਿੰਘ ਕਾਰਜਕਾਰੀ ਪ੍ਰਧਾਨ ਫਤਿਹਗਡ਼੍ਹ ਸਾਹਿਬ, ਜਗਜੀਤ ਸਿੰਘ ਮਾਵੀ ਜ਼ਿਲਾ ਪ੍ਰਧਾਨ ਮੋਹਾਲੀ, ਹਰਬੰਸ ਸਿੰਘ ਅਮਲੋਹ, ਕੇਸਰ ਸਿੰਘ ਭਰਨਪੁਰ, ਨਛੱਤਰ ਸਿੰਘ ਗੁਨੀਆ ਮਾਜਰਾ, ਜੋਸ ਸਿੰਘ ਕਲੋਡ਼, ਜਸਵਿੰਦਰ ਸਿਘ ਸੁਹਾਣੀ, ਕੌਮ ਸਿੰਘ, ਅਜੈਬ ਸਿੰਘ, ਰਾਮ ਸਿੰਘ ਚੌਹਾਨ ਜ਼ਿਲਾ ਪ੍ਰਧਾਨ (ਸ਼ਹਿਰੀ) ਫਤਿਹਗਡ਼੍ਹ ਸਾਹਿਬ, ਦਰਬਾਰਾ ਸਿੰਘ, ਮੇਵਾ ਸਿੰਘ ਰੁਪਾਲਹੇਡ਼ੀ, ਸ਼ਮਸ਼ੇਰ ਸਿੰਘ ਮਾਰਵਾ, ਗੁਰਨਾਮ ਸਿੰਘ ਨੌਗਾਵਾਂ, ਸੁਰਜੀਤ ਸਿੰਘ ਖਾਲਸਪੁਰ, ਅਸ਼ੋਕ ਕੁਮਾਰ ਬੱਸੀ ਪਠਾਣਾਂ, ਮੇਵਾ ਸਿੰਘ ਰੁਪਾਲਹੇਡ਼ੀ, ਗੁਰਮੀਤ ਸਿੰਘ ਤਾਣਾ, ਸਵਰਨ ਸਿੰਘ ਖੇਡ਼ਾ, ਦਰਸ਼ਨ ਸਿੰਘ ਘੁਮੰਡਗਡ਼੍ਹ ਤੇ ਹੋਰ ਵੀ ਹਾਜ਼ਰ ਸਨ।


Related News