ਪੰਚਾਇਤੀ ਚੋਣਾਂ ’ਚ ਪਿੰਡ ਵਾਸੀ ਪਡ਼੍ਹੇ-ਲਿਖੇ ਤੇ ਚੰਗੇ ਵਿਅਕਤੀ ਦੀ ਚੋਣ ਕਰਨ : ਕਾਕਾ ਰਣਦੀਪ ਸਿੰਘ
Monday, Nov 05, 2018 - 02:53 PM (IST)
ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)- ਪੰਚਾਂ ਤੇ ਸਰਪੰਚਾਂ ਦੀਆਂ ਹੋਣ ਜਾ ਰਹੀਆਂ ਚੋਣਾਂ ’ਚ ਪਿੰਡ ਵਾਸੀ ਚੰਗੇ ਅਕਸ ਤੇ ਪਡ਼੍ਹੇ-ਲਿਖੇ ਵਿਅਕਤੀ ਦੀ ਚੋਣ ਕਰਨ ਤਾਂ ਕਿ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਮੈਨੇਜਰ ਜਸਵੰਤ ਸਿੰਘ ਖਨਿਆਣ ਦੇ ਗ੍ਰਹਿ ਵਿਖੇ ਇਕ ਸਮਾਗਮ ’ਚ ਭਾਗ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਸ਼ਹਿਰਾਂ ਦੀ ਤਰਜ਼ ’ਤੇ ਕਰਵਾਏ ਜਾ ਰਹੇ ਹਨ ਇਸ ਲਈ ਆਪਣੇ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਕਾਂਗਰਸੀ ਪੰਚਾਇਤਾਂ ਦੀ ਚੋਣ ਕਰਨ ਤਾ ਕਿ ਉਨ੍ਹਾਂ ਦੇ ਪਿੰਡ ਦਾ ਵਿਕਾਸ ਪਹਿਲ ਦੇ ਅਾਧਾਰ ’ਤੇ ਕੀਤਾ ਜਾ ਸਕੇ ਤੇ ਜਿਸ ਪਿੰਡ ’ਚ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਵੇਗੀ ਉਸ ਪਿੰਡ ਵਿਕਾਸ ਲਈ ਗ੍ਰਾਂਟ ਵਿਸ਼ੇਸ਼ ਤੌਰ ’ਤੇ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਮੈਂਬਰ ਜਸਮੀਤ ਸਿੰਘ ਰਾਜਾ, ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਸਰਪੰਚ ਬਿਕਰ ਸਿੰਘ ਦੀਵਾ, ਬਲਾਕ ਸੰਮਤੀ ਮੈਂਬਰ ਬਿੰਦਰ ਸਿੰਘ, ਮੈਂਬਰ ਹਰਚੰਦ ਸਿੰਘ , ਮੈਂਬਰ ਗੁਰਿੰਦਰਪਾਲ ਹੈਪੀ ਕੁੰਭ, ਜੱਗਾ ਸਮਸ਼ਪੁਰ, ਭਗਵਾਨ ਸਿੰਘ, ਅ੍ਰਮਿੰਤਪਾਲ ਸਿੰਘ, ਭਗਵਾਨ ਸਿੰਘ ਖਨਿਆਣ, ਹੈਪੀ ਸੂਦ, ਇੰਸ. ਅਮਰੀਕ ਸਿੰਘ, ਚੇਅਰਮੈਨ ਗੁਰਦੇਵ ਸਿੰਘ, ਹਰਜਿੰਦਰ ਸਿੰਘ ਯੂ. ਐੱਸ. ਏ., ਅਮਰਜੀਤ ਸਿੰਘ ਯੂ. ਐੱਸ. ਏ., ਮਨਪ੍ਰੀਤ ਸਿੰਘ ਫੈਜ਼ੁੱਲਾਪੁਰ, ਪਰਮਜੀਤ ਸਿੰਘ ਕਾਲਾ, ਹਰੀ ਸਿੰਘ ਲਾਡਪੁਰ, ਹਾਕਮ ਸਿੰਘ ਤੇ ਮਲਕੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
