ਨਸ਼ੇ ਵਾਲੀ ਵਸਤੂ ਸਮੇਤ ਜੇਲ ਵਾਰਡਰ ਗ੍ਰਿਫਤਾਰ
Tuesday, May 27, 2025 - 04:48 PM (IST)

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ’ਚ ਤਾਇਨਾਤ ਜੇਲ ਵਾਰਡਰ ਭਾਰਤ ਭੂਸ਼ਣ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਉਸ ਦੀ 12.00 ਵਜੇ ਤੋਂ ਸ਼ਾਮ ਤੱਕ ਡਿਊਟੀ ਸੀ। ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਵਾਰਡਰ ਭਾਰਤ ਭੂਸ਼ਣ ਕੋਈ ਮਨਾਹੀ ਵਾਲੀ ਵਸਤੂ ਅੰਦਰ ਲੈ ਕੇ ਜਾਣੀ ਚਾਹੁੰਦਾ ਹੈ।
ਇਸ ਦੌਰਾਨ ਜਦੋਂ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਸੱਜੇ ਪੈਰ ਦੇ ਜੁੱਤੇ ’ਚੋਂ ਥੋੜੀ ਜਿਹੀ ਮਾਤਰਾ ’ਚ ਨਸ਼ੇ ਵਾਲਾ ਪਦਾਰਥ ਅਤੇ ਜਰਦਾ ਪਾਇਆ ਗਿਆ। ਪੁਲਸ ਨੇ ਉਸ ਖਿਲਾਫ 42 ਪ੍ਰੀਜ਼ਨ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।