ਜੇਲ੍ਹ ਵਿਚ ਬਾਹਰੋਂ ਸੁੱਟਿਆ ਗਿਆ ਇਤਰਾਜ਼ ਸਮਾਨ ਮਿਲਿਆ

03/07/2023 6:03:57 PM

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ਵਿਚ ਬਾਹਰੋਂ ਸੁੱਟੇ ਪੈਕੇਟਾਂ ਵਿਚੋਂ ਜਰਦੇ ਦੀਆਂ ਪੁੜੀਆਂ, ਬੀੜੀਆਂ ਦੇ ਬੰਡਲ ਤੇ ਹੋਰ ਸਮਾਨ ਬਰਾਮਦ ਹੋਇਆ ਹੈ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ 2 ਕੇਸ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਤ੍ਰਿਪੜੀ ਪੁਲਸ ਨੇ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 42, 52-ਏ. ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਭੇਜੀ ਗਈ ਸ਼ਿਕਾਇਤ ਮੁਤਾਬਕ ਜੇਲ੍ਹ ਦੇ ਟਾਵਰ ਨੰ 4 ਅਤੇ 5 ਵਿਚਕਾਰ ਅਣਪਛਾਤੇ ਵਿਅਕਤੀਆਂ ਵਲੋਂ ਕੁੱਝ ਪੈਕੇਟ ਸੁੱਟੇ ਗਏ ਸਨ। ਜੇਲ੍ਹ ਪ੍ਰਸ਼ਾਸਨ ਨੇ ਇਥੋਂ 4 ਪੈਕੇਟ ਬਰਾਮਦ ਕੀਤੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ ਉਨ੍ਹਾਂ ਵਿਚੋਂ 48 ਜਰਦੇ ਦੀਆਂ ਪੁੜੀਆਂ, 15 ਬੀੜੀਆਂ ਦੇ ਬੰਡਲ ਤੇ 9 ਕੂਲਲਿੱਪ ਦੀਆਂ ਪੁੜੀਆਂ, 1 ਡਾਟਾ ਕੇਬਲ, 2 ਚਾਰਜਰ ਅਡਾਪਟਰ ਅਤੇ 1 ਮੋਬਾਇਲ ਬਰਾਮਦ ਕੀਤਾ ਗਿਆ ਹੈ।

ਦੂਜੇ ਕੇਸ ’ਚ ਤ੍ਰਿਪੜੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ. ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਡੀ. ਐੱਸ. ਪੀ. ਟਿਵਾਣਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਮੁਤਾਬਕ ਬੈਰਕ ਨੰ 9/4 ਵਿਚ ਬਣੇ ਰੋਸ਼ਨਦਾਰ ਦੇ ਬਾਹਰਲੇ ਪਾਸੇ 1 ਮੋਬਾਇਲ ਫੋਨ, ਡਾਟਾ ਕੇਬਲ ਬਰਾਮਦ ਹੋਈ ਅਤੇ ਬਾਥਰੂਮ ਵਿਚੋਂ 1 ਹੋਰ ਮੋਬਾਇਲ ਫੋਨ ਬਰਾਮਦ ਹੋਇਆ।


Gurminder Singh

Content Editor

Related News