ਪਿਛਲੇ ਇਕ ਮਹੀਨੇ ਤੋਂ PRTC ’ਚ ਅਧਿਕਾਰੀ ਨਾ ਹੋਣ ਕਾਰਨ ਕੰਮ ਹੋਇਆ ਠੱਪ
Thursday, Nov 30, 2023 - 02:21 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਟਰਾਂਸਪੋਰਟ ਮਾਫੀਆ ਤੋਂ ਮੁਕਤ ਕਰ ਕੇ ਸਰਕਾਰੀ ਟਰਾਂਸਪੋਰਟ ਕੰਪਨੀ ਪੀ. ਆਰ. ਟੀ. ਸੀ. ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਇਕ ਮਹੀਨੇ ਤੋਂ ਪੀ. ਆਰ. ਟੀ. ਸੀ. ਵਿਚ ਨਾ ਤਾਂ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਹੈ ਅਤੇ ਨਾ ਹੀ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ (ਏ. ਐੱਮ. ਡੀ.) ਹੈ। ਇਹ ਦੋਵੇਂ ਪੋਸਟਾਂ ਖ਼ਾਲੀ ਹੋਣ ਕਾਰਨ ਪੀ. ਆਰ. ਟੀ. ਸੀ. ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ : 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ 'ਤੇ ਜਾਣੋ ਹਾਈ ਕੋਰਟ ਨੇ ਕੀ ਦਿੱਤਾ ਹੁਕਮ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈੱਡ ਆਫਿਸ ਦੀਆਂ ਸਮੁੱਚੀਆਂ ਬ੍ਰਾਂਚਾਂ ਵਿਚ ਫਾਈਲਾਂ ਦੇ ਢੇਰ ਲੱਗੇ ਪਏ ਹਨ। ਪੀ. ਆਰ. ਟੀ. ਸੀ. ਦਾ ਹੈੱਡ ਆਫਿਸ ਪਟਿਆਲਾ ਵਿਚ ਹੀ ਹੈ। ਸਮੁੱਚੇ ਫ਼ੈਸਲੇ ਐੱਮ. ਡੀ. ਅਤੇ ਏ. ਐੱਮ. ਡੀ. ਨੇ ਲੈਣੇ ਹੁੰਦੇ ਹਨ। ਪੀ. ਆਰ. ਟੀ. ਸੀ. ਦੇ ਐੱਮ. ਡੀ. ਰਹੇ ਆਈ. ਏ. ਐੱਸ. ਅਧਿਕਾਰੀ ਵਿਪੁਲ ਉਜਵਲ ਭਾਰਤ ਸਰਕਾਰ ਦੇ ਡੈਪੂਟੇਸ਼ਨ ’ਤੇ ਚਲੇ ਗਏ ਹਨ ਜਦੋਂ ਕਿ ਏ. ਐੱਮ. ਡੀ. ਚਰਨਜੋਤ ਸਿੰਘ ਨੂੰ ਸਰਕਾਰ ਨੇ ਸੰਗਰੂਰ ਵਿਖੇ ਐੱਸ. ਡੀ. ਐੱਮ. ਲਗਾ ਦਿੱਤਾ ਹੈ। ਏ. ਐੱਮ. ਡੀ. ਚਰਨਜੋਤ ਨੇ 30 ਅਕਤੂਬਰ ਨੂੰ ਚਾਰਜ ਛੱਡ ਦਿੱਤਾ ਸੀ ਜਦੋਂ ਕਿ ਐੱਮ. ਡੀ. ਵਿਪੁਲ ਉਜਵਲ 6 ਨਵੰਬਰ ਨੂੰ ਚਲੇ ਗਏ ਸਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਲਗਭਗ ਇਕ ਮਹੀਨੇ ਤੋਂ ਪੀ. ਆਰ. ਟੀ. ਸੀ. ਦੀਆਂ ਇਹ ਸਰਵਉਚ ਪੋਸਟਾਂ ਖ਼ਾਲੀ ਪਈਆਂ ਹਨ। ਪਹਿਲੀ ਵਾਰ ਹੋਇਆ ਹੈ ਜਦੋਂ ਪੀ. ਆਰ. ਟੀ. ਸੀ. ਵਿਚ ਇੰਨੇ ਲੰਬੇ ਸਮੇਂ ਤੱਕ ਦੋਵੇਂ ਅਹਿਮ ਪੋਸਟਾਂ ਖ਼ਾਲੀ ਪਈਆਂ ਹੋਣ। ਪੀ. ਆਰ. ਟੀ. ਸੀ. ਦੇ ਹੈੱਡ ਆਫਿਸ ਦੀਆਂ ਬ੍ਰਾਂਚਾਂ ਤੋਂ ਇਲਾਵਾ 12 ਡਿਪੂਆਂ ਦੇ ਜੀ. ਐੱਮਜ਼ ਵਲੋਂ ਭੇਜੀਆਂ ਗਈਆਂ ਫਾਈਲਾਂ ਵੀ ਐੱਮ. ਡੀ. ਅਤੇ ਏ. ਐੱਮ. ਡੀ. ਕੋਲ ਆਉਂਦੀਆਂ ਹਨ। ਉਚ ਅਧਿਕਾਰੀਆਂ ਦੀ ਅਪਰੂਵਲ ਤੋਂ ਬਾਅਦ ਹੀ ਫ਼ੈਸਲੇ ਲਏ ਜਾਂਦੇ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ
ਇਸ ਤੋਂ ਇਲਾਵਾ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ, ਇੰਕਰੀਮੈਂਟ ਲਾਉਣੇ, ਚਾਰਜਸ਼ੀਟਾਂ ਦੇ ਫ਼ੈਸਲੇ ਆਦਿ ਵੀ ਐੱਮ. ਡੀ. ਅਤੇ ਏ. ਐੱਮ. ਡੀ. ਪੱਧਰ ’ਤੇ ਹੀ ਹੁੰਦੇ ਹਨ। ਇਹ ਸਾਰੇ ਕੇਸ ਪੈਂਡਿੰਗ ਹੋ ਗਏ ਹਨ, ਜਿਸ ਕਰ ਕੇ ਮੁਲਾਜ਼ਮ ਬੇਹੱਦ ਦੁਖੀ ਹਨ। ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਸੇਵਾਮੁਕਤੀ ਦੇ ਲਾਭ ਵੀ ਨਹੀਂ ਮਿਲ ਪਾ ਰਹੇ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ 'ਤੇ ਐਕਸ਼ਨ 'ਚ ਸ਼੍ਰੋਮਣੀ ਕਮੇਟੀ, ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8