ਸਿੱਖ ਸਾਹਿਤ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ‘ਮਾਈ ਦੌਲਤਾਂ ’
Wednesday, Apr 29, 2020 - 10:11 AM (IST)
ਅਲੀ ਰਾਜਪੁਰਾ
9417679302
ਮਾਈ ਦੌਲਤਾਂ ਦਾਈਪੁਣਾ ਕਰਦੀ ਸੀ। ਉਹ ਰਾਇ ਭੋਇ ਦੀ ਤਲਵੰਡੀ ( ਨਨਕਾਣਾ ਸਾਹਿਬ ) ਦੀ ਰਹਿਣ ਵਾਲੀ ਸੀ। ਇਸ ਦੇ ਸੁਭਾਅ ਵਿਚ ਅੰਤਾ ਦੀ ਮਿਠਾਸ ਸੀ ਅਤੇ ਉਹ ਧਾਰਮਿਕ ਬਿਰਤੀ 'ਚ ਪੂਰੀ ਤਰ੍ਹਾਂ ਦੇ ਨਾਲ ਰੰਗੀ ਹੋਈ ਸੀ। ਇਹੋ ਹੀ ਦਾਈ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਸੀ। ਰਿਸ਼ਤੇ ਵਿਚ ਇਹ ਭਾਈ ਮਰਦਾਨਾ ਜੀ ਦੀ ਤਾਏ ਦੀ ਲੜਕੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਤਾਂ ਇਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਨੂੰ ਦੇਖ ਕੇ ਮਾਈ ਦੌਲਤਾਂ ਨੇ ਭਵਿੱਖਬਾਣੀ ਕੀਤੀ ਸੀ ਕਿ, '' ਇਹ ਬਾਲਕ ਜੱਗ ਦਾ ਨੂਰ ਐ "। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਈ ਨਾਲ ਕਾਫ਼ੀ ਸਨੇਹ ਸੀ।
ਇਕ ਵਾਰ ਗੁਰੂ ਸਾਹਿਬ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਕੋਲ਼ ਜਾ ਪਹੁੰਚੇ ਅਤੇ ਮਿੱਠੀਆਂ ਸੇਵੀਆਂ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਾਈ ਕਹਿਣ ਲੱਗੀ, " ਤੁਸੀਂ ਉੱਚ ਜਾਤੀ ਦੇ ਹਿੰਦੂ ਹੋ ਤੇ, ਮੈਂ ਗਰੀਬ ਮੀਰ ਆਲਮ, ਇਸ ਲਈ ਇਹ ਖਾਣਾ ਤੁਹਾਡੇ ਲਈ ਨਹੀਂ ਹੈ...।" ਗੁਰੂ ਜੀ ਨੇ ਇਕ ਨਾ ਮੰਨੀ। ਮਾਈ ਦੌਲਤਾਂ ਦੇ ਸਵਾਲਾਂ ਨੂੰ ਤਰਕਵਾਦੀ ਜਵਾਬਾਂ ਨਾਲ ਮਨਾ ਲਿਆ ਤੇ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਰੁਤਬਾ ਦੇਣ ਵਾਲ਼ੀਆਂ ਤਿੰਨ ਸਖ਼ਸ਼ੀਅਤਾਂ ਵਿਚੋਂ ਇਕ ਸਖ਼ਸ਼ੀਅਤ ਮਾਈ ਦੌਲਤਾਂ ਸੀ, ਜਿਸ ਨੂੰ ਸਿੱਖ ਜਗਤ ਵਿਚ ਬੜੇ ਅਦਬ ਸਤਿਕਾਰ ਨਾਲ਼ ਯਾਦ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਦੇਸ਼ ਵਿਚ ਤੇਜ਼ੀ ਨਾਲ ਜਾਰੀ ਕਣਕ ਦੀ ਕਟਾਈ, ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦਾ ਕੰਮ
ਪੜ੍ਹੋ ਇਹ ਵੀ ਖਬਰ - ਆਮਦਨ ਵਿਚ ਵਾਧਾ ਅਤੇ ਕੁਦਰਤ ਲਈ ਵਰਦਾਨ : ਅੰਤਰ ਫਸਲੀ ਖੇਤੀ