ਪਾਕਿਸਤਾਨ ਨੂੰ ਮਿਲਿਆ ਸਹਾਰਾ, ਮਿਲੇਗਾ ਤਿੰਨ ਅਰਬ ਡਾਲਰ ਦਾ ਰਾਹਤ ਪੈਕੇਜ

01/24/2019 10:40:08 AM

ਨਵੀਂ ਦਿੱਲੀ — ਪਾਕਿਸਤਾਨ ਅਤੇ ਚੀਨ ਆਪਸ 'ਚ ਭਰੋਸੇਮੰਦ ਦੋਸਤ ਮੰਨੇ ਜਾਂਦੇ ਹਨ। ਇਸੇ ਭਰੋਸੇ ਦਾ ਸਹਾਰਾ ਲੈ ਕੇ ਚੀਨ ਪਾਕਿਸਤਾਨ ਵਿਚ ਭਾਰੀ ਨਿਵੇਸ਼ ਕਰਕੇ ਛੋਟਾ ਚੀਨ ਬਣਾਉਂਦਾ ਜਾ ਰਿਹਾ ਹੈ। ਜਿਸ ਦਾ ਨਤੀਜਾ ਇਹ ਹੈ ਕਿ ਪਾਕਿਸਤਾਨ ਇਸ ਸਮੇਂ ਭਾਰੀ ਕਰਜ਼ੇ 'ਚ ਡੁੱਬਾ ਹੈ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ 'ਚ ਚੀਨ ਦੀ ਹਕੂਮਤ ਹੈ। ਪਾਕਿਸਤਾਨ ਨੂੰ ਇਸ ਔਖੇ ਸਮੇਂ ਕਿਸੇ ਸਾਥੀ ਦੇਸ਼ ਨੇ ਸਹਾਰਾ ਨਹੀਂ ਦਿੱਤਾ।

ਇਹ ਦੇਸ਼ ਦੇਵੇਗਾ ਪਾਕਿਸਤਾਨ ਨੂੰ ਸਹਾਰਾ

ਲੰਮੀ ਗੱਲਬਾਤ ਤੋਂ ਬਾਅਦ ਪਾਕਿਸਤਾਨ ਅਤੇ ਯੂ.ਏ.ਈ. ਦੋਵਾਂ ਦੀ ਆਪਸ 'ਚ ਡੀਲ ਹੋਈ ਹੈ, ਜਿਸ ਦੇ ਤਹਿਤ ਯੂ.ਏ.ਈ., ਪਾਕਿਸਤਾਨ ਨੂੰ 3 ਕਰੋੜ ਡਾਲਰ ਦਾ ਰਾਹਤ ਪੈਕੇਜ ਦੇਵੇਗਾ। ਦੋਵਾਂ ਦੇਸ਼ਾਂ ਵਿਚਕਾਰ ਇਸ ਰਾਹਤ ਪੈਕੇਜ ਨੂੰ ਲੈ ਕੇ ਮੰਗਲਵਾਰ ਨੂੰ ਦਸਤਖਤ ਹੋਏ।

ਸਟੇਟ ਬੈਂਕ ਆਫ ਪਾਕਿਸਤਾਨ ਦੇ ਪ੍ਰਮੁੱਖ ਤਾਰਿਕ ਬਾਜਵਾ ਅਤੇ ਆਬੂ ਧਾਬੀ ਫੰਡ ਫੋਰ ਡਵੈਲਪਮੈਂਟ ਦੇ ਡਾਇਰੈਕਟਰ ਜਨਰਲ ਮੁਹੰਮਦ ਸੈਫ ਅਲੀ ਸੁਵੈਦੀ ਨੇ ਇਸ ਰਾਹਤ ਪੈਕੇਜ ਦਾ ਐਲਾਨ ਕੀਤਾ। ਪਾਕਿਸਤਾਨ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਟਵੀਟ ਕਰਕੇ ਕਿਹਾ ਹੈ ਕਿ UAE ਨੇ ਸਟੇਟ ਬੈਂਕ ਆਫ ਪਾਕਿਸਤਾਨ 'ਚ ਤਿੰਨ ਅਰਬ ਡਾਲਰ ਜਮ੍ਹਾ ਕਰਨ ਨੂੰ ਰਸਮੀ ਰੂਪ ਦਿੱਤਾ ਹੈ। ਆਬੂ ਧਾਬੀ 'ਚ ਇਸ ਰਾਹਤ ਪੈਕੇਜ ਨੂੰ ਅੰਤਿਮ ਰੂਪ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ(IMF) ਤੋਂ ਮਦਦ ਨਾ ਮਿਲਣ ਤੋਂ ਬਾਅਦ UAE ਨੇ ਦਸੰਬਰ ਵਿਚ ਪਾਕਿਸਤਾਨ ਨੂੰ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਸਾਊਦੀ ਅਰਬ ਵੀ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦੇ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਆਪਣੀ ਅਰਥਵਿਵਸਥਾ ਸਹੀ ਸਥਿਤੀ 'ਚ ਲਿਆਉਣ ਲਈ 8 ਅਰਬ ਡਾਲਰ ਦੀ ਜ਼ਰੂਰਤ ਹੈ।


Related News