ਸਰਹੱਦ ਪਾਰ : ਪਾਕਿ ’ਚ ਸਿੱਖ ਫਿਰਕੇ ਨੂੰ ਧਾਰਮਿਕ ਚਿੰਨ ਕਾਰਨ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ

11/02/2021 6:30:38 PM

ਗੁਰਦਾਸਪੁਰ/ਪੇਸ਼ਾਵਰ (ਜ. ਬ.) - ਪਾਕਿਸਤਾਨ ਦੇ ਰਾਜ ਖੈਬਰ ਪਖਤੂਨਵਾ ’ਚ ਸਿੱਖ ਫਿਰਕੇ ਦੇ ਲੋਕਾਂ ਵੱਲੋਂ ਪਾਏ ਜਾਂਦੇ ਧਾਰਮਿਕ ਚਿੰਨ ਗਾਤਰੇ (ਛੋਟੀ ਕ੍ਰਿਪਾਨ) ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਅਨੁਸਾਰ ਖੈਬਰ ਪਖਤੂਨਵਾਂ ਵਿਧਾਨ ਸਭਾ ਮੈਂਬਰ ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਹ ਜਦ ਵੀ ਵਿਧਾਨ ਸਭਾ ਸਮੇਤ ਪੁਲਸ ਸਟੇਸ਼ਨ, ਅਦਾਲਤ ਅਤੇ ਹਵਾਈ ਸਫਰ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਆਪਣਾ ਧਾਰਮਿਕ ਚਿੰਨ ਗਾਤਰਾ ਪਾ ਕੇ ਜਾਣ ਦੀ ਮਨਜ਼ੂਰੀ ਨਹੀਂ ਹੁੰਦੀ। ਜਦ ਉਹ ਵਿਧਾਨ ਸਭਾ ਵਿਚ ਜਾਂਦੇ ਹਨ ਤਾਂ ਆਪਣੇ ਗਾਤਰੇ ਨੂੰ ਕਾਰ ਵਿਚ ਛੱਡ ਕੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਕੁਝ ਹੋਰ ਸਿੱਖ ਨੇਤਾ ਬਾਬਾ ਗੁਰਪਾਲ ਸਿੰਘ ਆਦਿ ਨੇ ਵੀ ਇਸ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਦੇਸ਼ਾਂ ’ਚ ਤਾਂ ਸਾਨੂੰ ਗਾਤਰਾਂ ਧਾਰਨ ਕਰ ਕੇ ਕਿਤੇ ਵੀ ਜਾਣ ਦੀ ਛੂਟ ਹੈ ਪਰ ਪਾਕਿਸਤਾਨ ਵਿਚ ਸਾਨੂੰ ਇਹ ਧਾਰਮਿਕ ਆਜ਼ਾਦੀ ਨਹੀਂ ਹੈ। ਜਦਕਿ ਖੈਬਰ ਪਖਤੂਨਵਾਂ ’ਚ 45 ਹਜ਼ਾਰ ਤੋਂ ਜ਼ਿਆਦਾ ਸਿੱਖ ਰਹਿੰਦੇ ਹਨ।


rajwinder kaur

Content Editor

Related News