ਪਾਕਿਸਤਾਨ ਦੇ ਪੰਜਾਬ ’ਚ 3200 ਪੱਤਰਕਾਰਾਂ ਨੂੰ ਪਲਾਟ ਦੇਵੇਗੀ ਸਰਕਾਰ
Tuesday, Nov 05, 2024 - 05:19 AM (IST)
ਗੁਰਦਾਸਪੁਰ/ਲਾਹੌਰ, (ਵਿਨੋਦ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਕੈਬਨਿਟ ਮੀਟਿੰਗ ਵਿਚ ਪੰਜਾਬ ਦੇ 3200 ਪੱਤਰਕਾਰਾਂ ਨੂੰ ਪਲਾਟ ਦੇਣ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਸੂਬਾਈ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨਾਲ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਲਾਹੌਰ ਵਿਚ ਪਹਿਲੇ ਪੜਾਅ ’ਚ ਪੱਤਰਕਾਰ ਕਾਲੋਨੀ ਲਈ ਤੁਰੰਤ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਮਰੀਅਮ ਨਵਾਜ਼ ਨੇ ਕਿਹਾ ਕਿ ਪੱਤਰਕਾਰ ਅਤੇ ਸਰਕਾਰ ਇਕ ਕਾਰ ਦੇ ਦੋ ਪਹੀਆਂ ਵਾਂਗ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਲਾਟ ਦੇਣਾ ਕਿਸੇ ਦਾ ਪੱਖ ਨਹੀਂ ਸਗੋਂ ਪੱਤਰਕਾਰਾਂ ਦਾ ਜਾਇਜ਼ ਦਾਅਵਾ ਹੈ।