ਬਿਲਾਵਲ ਭੁੱਟੋ ਦੀ PM ਮੋਦੀ ’ਤੇ ਟਿੱਪਣੀ ਤੋਂ ਬਾਅਦ ਫਜ਼ਲ-ਉਰ-ਰਹਿਮਾਨ ਨੇ ਰੱਦ ਕੀਤਾ ਭਾਰਤ ਦਾ ਦੌਰਾ
Friday, Dec 23, 2022 - 04:29 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਗਠਜੋੜ ਸਰਕਾਰ ਦੇ ਪ੍ਰਮੁੱਖ ਨੇਤਾ ਫਜ਼ਲ-ਉਰ-ਰਹਿਮਾਨ , ਜੋ ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਵੀ ਹਨ, ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਾਦਾਰੀ ਦੀ ਭਾਰਤੀ ਪ੍ਰਧਾਨ ਮੰਤਰੀ ਖ਼ਿਲਾਫ਼ ਕੀਤੀ ਟਿੱਪਣੀ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਆਪਣੀ ਇਸ ਹਫ਼ਤੇ ਭਾਰਤ ਵਿਚ ਆਉਣ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸਾਈ ਕਿਹਾ ਸੀ।
ਇਹ ਵੀ ਪੜ੍ਹੋ- ਟੋਰਾਂਟੋ : ਕਤਲ ਦੇ ਦੋਸ਼ ’ਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ, ਜਾਣੋ ਕਿਵੇਂ ਆਈਆਂ ਇਕ-ਦੂਜੇ ਦੇ ਸੰਪਰਕ ’ਚ
ਸੂਤਰਾਂ ਮੁਤਾਬਕ ਬੇਸ਼ੱਕ ਇਸ ਯਾਤਰਾ ਨੂੰ ਰੱਦ ਕਰਨ ਸਬੰਧੀ ਫਜਲੂਰ ਰਹਿਮਾਨ ਦੀ ਸਰਕਾਰੀ ਪੱਧਰੀ ’ਤੇ ਕਿਸੇ ਤਰ੍ਹਾਂ ਦੀ ਘੋਸ਼ਣਾ ਨਹੀਂ ਹੋਈ ਹੈ ਪਰ ਇਸ ਹਫ਼ਤੇ ਉਕਤ ਨੇਤਾ ਭਾਰਤ ਦੀ ਚਾਰ ਦਿਨ ਦੀ ਯਾਤਰਾ ’ਤੇ ਭਾਰਤ ਆਉਣ ਵਾਲੇ ਸਨ। ਜਾਣਕਾਰੀ ਮੁਤਾਬਕ ਫਜਲੂਰ ਰਹਿਮਾਨ ਨੇ ਉੱਤਰ ਪ੍ਰਦੇਸ਼ ਵਿਚ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਾ ਸੀ ਪਰ ਬਿਲਾਵਲ ਭੁੱਟੋ ਦੀ ਟਿੱਪਣੀ ਤੋਂ ਬਾਅਦ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਸਟੋਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।