ਪੰਜਾਬੀ ਸਾਹਿਤ ਜਗਤ ''ਚ ਸੋਗ ਦੀ ਲਹਿਰ, ਡਾਕਟਰ ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ

10/17/2020 12:32:46 PM

ਜਲੰਧਰ (ਬਿਊਰੋ) - ਪੰਜਾਬੀ ਸਾਹਿਤ ਜਗਤ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਡਾਕਟਰ ਕੁਲਦੀਪ ਸਿੰਘ ਧੀਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ 'ਚ ਸੋਗ ਦੀ ਲਹਿਰ ਹੈ ਅਤੇ ਕਈ ਲੇਖਕਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਦਾ ਜਨਮ 15 ਨਵੰਬਰ 1943 'ਚ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਮੰਡੀ ਬਹਾਉਦੀਨ  'ਚ ਹੋਇਆ ਸੀ  ਜੋ ਕਿ ਪਾਕਿਸਤਾਨ 'ਚ ਸਥਿਤ ਹੈ। ਡਾਕਟਰ ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਡਾ. ਧੀਰ ਵੰਡ ਸਮੇਂ ਭਾਰਤ ਆਏ।
PunjabKesari
ਦੱਸਣਯੋਗ ਹੈ ਕਿ ਡਾਕਟਰ ਕੁਲਦੀਪ ਸਿੰਘ ਧੀਰ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਪੀ. ਐੱਚ. ਡੀ. ਪੰਜਾਬੀ 'ਚ ਕੀਤੀ ਅਤੇ 1968 'ਚ ਪੰਜਾਬੀ ਯੂਨੀਵਰਸਿਟੀ 'ਚ ਸੇਵਾ ਸ਼ੁਰੂ ਕੀਤੀ। ਵਰਸਿਟੀ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਪੰਜਾਬੀ ਯੂਨੀਵਰਸਿਟੀ ਵੀਸੀ ਡਾ. ਬੀ. ਐੱਸ. ਘੁੰਮਣ, ਪੰਜਾਬੀ ਸਾਹਿਤ ਸਭਾ ਪਟਿਆਲਾ ਸਮੇਤ ਹੋਰ ਸਮਾਜਿਕ ਤੇ ਧਾਰਮਿਕ ਸਖਸ਼ੀਅਤਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
PunjabKesari


sunita

Content Editor

Related News