ਅਗਵਾਕਰਤਾ ਤੋਂ ਬੱਚ 2 ਵਾਰ ਭੱਜਣ ’ਚ ਸਫ਼ਲ ਹੋਣ ਵਾਲੀ ਹਿੰਦੂ ਕੁੜੀ, ਪਰਿਵਾਰ ਲੁਕ ਕੇ ਕਰ ਰਿਹੈ ਜੀਵਨ ਬਤੀਤ

05/19/2022 4:51:47 PM

ਗੁਰਦਾਸਪੁਰ, ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਗੋਤਕੀ ਤੋਂ ਇਕ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ, ਜਬਰਦਸਤੀ ਧਰਮ ਪਰਿਵਰਤਣ ਕਰਨ ਵਾਲੇ ਅਗਵਾਕਰਤਾ ਨਾਲ ਹੀ ਜ਼ਬਰਦਸਤੀ ਨਿਕਾਹ ਕਰਵਾ ਦਿੱਤਾ ਗਿਆ ਸੀ। ਉਕਤ ਕੁੜੀ ਅਗਵਾਕਰਤਾਂ ਦੀ ਕੈਦ ਤੋਂ ਦੂਜੀ ਵਾਰ ਭੱਜਣ ਵਿਚ ਸਫ਼ਲ ਤਾਂ ਹੋ ਗਈ ਪਰ ਹੁਣ ਉਸ ਕੁੜੀ ਦਾ ਸਾਰਾ ਪਰਿਵਾਰ ਅਗਵਾ ਕਰਨ ਵਾਲੇ ਮੁਸਲਿਮ ਫਿਰਕੇ ਦੇ ਲੋਕਾਂ ਵੱਲੋਂ ਹੱਤਿਆ ਕਰ ਦਿੱਤੇ ਜਾਣ ਦੇ ਡਰ ਨਾਲ ਅਣਪਛਾਤੇ ਸਥਾਨ ’ਤੇ ਲੁਕ ਕੇ ਜੀਵਨ ਬਤੀਤ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾ ਹਿੰਦੂ ਫਿਰਕੇ ਦੀ ਕੁੜੀ ਨੂੰ ਉਸ ਦੇ ਘਰ ਤੋਂ ਰਹੀਲ ਥਨਾਨੀ ਵਾਸੀ ਗੋਤਕੀ ਨਾਮਕ ਮੁਸਲਿਮ ਨੌਜਵਾਨ ਨੇ ਜਬਰਦਸਤੀ ਅਗਵਾ ਕਰ ਲਿਆ ਸੀ। ਕੁਝ ਦਿਨ ਬਾਅਦ ਰਾਜ ਕੁਮਾਰੀ ਰਹੀਲ ਦੀ ਕੈਦ ਤੋਂ ਭੱਜ ਕੇ ਪਰਿਵਾਰ ਕੋਲ ਪਹੁੰਚ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਰਹੀਲ ਖ਼ਿਲਾਫ਼ ਥਾਣੇ ’ਚ ਬਿਆਨ ਦਰਜ ਕਰਵਾਏ। ਰਹੀਲ ਆਪਣੇ ਸਾਥੀਆਂ ਨਾਲ ਪੁਲਸ ਸਟੇਸ਼ਨ ਆ ਕੇ ਰਾਜ ਕੁਮਾਰੀ ਨੂੰ ਫਿਰ ਲੈ ਗਿਆ ਪਰ ਰਾਜ ਕੁਮਾਰੀ ਮੰਗਲਵਾਰ ਨੂੰ ਫਿਰ ਰਹੀਲ ਦੀ ਕੈਦ ਤੋਂ ਭੱਜਣ ਵਿਚ ਸਫ਼ਲ ਹੋ ਗਈ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਰਾਜ ਕੁਮਾਰੀ ਨੂੰ ਲੈ ਜਾਣ ਲਈ ਰਹੀਲ ਉਸ ਦੇ ਘਰ ਗਿਆ ਪਰ ਲੈ ਜਾਣ ’ਚ ਸਫ਼ਲ ਨਹੀਂ ਹੋਇਆ, ਜਿਸ ’ਤੇ ਰਹੀਲ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਐਤਵਾਰ ਤੱਕ ਰਾਜ ਕੁਮਾਰੀ ਨੂੰ ਉਸ ਦੇ ਕੋਲ ਨਾ ਭੇਜਿਆ ਤਾਂ ਉਹ ਸਾਰੇ ਪਰਿਵਾਰ ਦੀ ਹੱਤਿਆ ਕਰ ਦੇਵੇਗਾ। ਧਮਕੀ ਮਿਲਣ’ਤੇ ਰਾਜ ਕੁਮਾਰੀ ਦਾ ਪਰਿਵਾਰ ਕਸਬਾ ਛੱਡ ਕੇ ਕਿਸੇ ਅਣਪਛਾਤੀ ਜਗਾਂ ’ਤੇ ਚਲੇ ਗਏ। ਪੁਲਸ ਨੇ ਵੀ ਸ਼ਿਕਾਇਤ ਮਿਲਣ ਦੇ ਬਾਅਦ ਵੀ ਕਾਰਵਾਈ ਕਰਨ ਤੋਂ ਇਨਕਾਰ ਕੀਤਾ।


 


rajwinder kaur

Content Editor

Related News