ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਦਾ ਹੋਇਆ ਦਿਹਾਂਤ, ਮੁੰਬਈ ਦੇ ਹਸਪਤਾਲ ''ਚ ਲਏ ਆਖਰੀ ਸਾਹ

Thursday, Sep 19, 2024 - 04:35 AM (IST)

ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਦਾ ਹੋਇਆ ਦਿਹਾਂਤ, ਮੁੰਬਈ ਦੇ ਹਸਪਤਾਲ ''ਚ ਲਏ ਆਖਰੀ ਸਾਹ

ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਨ੍ਹਾਂ ਦੇ ਪਿਤਾ ਮਿਊਜ਼ਿਕ ਡਾਇਰੇਕਟਰ ਵਿਪਿਨ ਰੇਸ਼ਮੀਆ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। 18 ਸਤੰਬਰ ਦੀ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਹਿਮੇਸ਼ ਦੇ ਪਿਤਾ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਜੁਹੂ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਲੰਬੇ ਸਮੇਂ ਤੋਂ ਸਨ ਬਿਮਾਰ
ਹਿਮੇਸ਼ ਰੇਸ਼ਮੀਆ ਦੇ ਪਿਤਾ ਵਿਪਿਨ ਰੇਸ਼ਮੀਆ 87 ਸਾਲ ਦੇ ਸਨ ਅਤੇ ਬੁਢਾਪੇ ਦੀਆਂ ਸਮੱਸਿਆਵਾਂ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਤੋਂ ਪੀੜਤ ਸਨ। ਦੱਸਿਆ ਜਾ ਰਿਹਾ ਹੈ ਕਿ ਹਿਮੇਸ਼ ਦੇ ਪਿਤਾ ਨੂੰ ਸਾਹ ਲੈਣ 'ਚ ਤਕਲੀਫ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ। ਹਾਲਾਂਕਿ ਉਹ ਕਿੰਨੇ ਸਮੇਂ ਤੋਂ ਹਸਪਤਾਲ 'ਚ ਭਰਤੀ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

19 ਸਤੰਬਰ ਨੂੰ ਜੁਹੂ ਵਿੱਚ ਹੋਵੇਗਾ ਅੰਤਿਮ ਸੰਸਕਾਰ 
ਵਿਪਿਨ ਰੇਸ਼ਮੀਆ ਦਾ ਅੰਤਿਮ ਸੰਸਕਾਰ ਅੱਜ ਜੁਹੂ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਫੈਸ਼ਨ ਡਿਜ਼ਾਈਨਰ ਵਨੀਤਾ ਥਾਪਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਪਿਨ ਰੇਸ਼ਮੀਆ ਦੀ ਮ੍ਰਿਤਕ ਦੇਹ ਅੱਜ ਭਾਵ ਵੀਰਵਾਰ ਸਵੇਰੇ ਘਰ ਲਿਆਂਦੀ ਜਾਵੇਗੀ।


author

Inder Prajapati

Content Editor

Related News