ਅਵਧ ਨੇ ਹੈਦਰਾਬਾਦ ''ਤੇ 5-0 ਨਾਲ ਕੀਤੀ ਜਿੱਤ ਦਰਜ, ਸਾਇਨਾ ਨੂੰ ਮਿਲੀ ਹਾਰ

01/03/2017 2:38:12 AM

ਹੈਦਰਾਬਾਦ— ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਪ੍ਰੀਮੀਅਰ ਬੈਡਮਿੰਟਨ ਲੀਗ (ਪੀ.ਬੀ.ਐੱਲ.) ''ਚ ਇਥੇ ਗਚੀਬਾਵਲੀ ਇੰਡੋਰ ਸਟੇਡੀਅਮ ''ਚ ਸੋਮਵਾਰ ਨੂੰ ਹੋਏ ਮੁਕਾਬਲੇ ''ਚ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਹੱਥੋਂ ਸਖਤ ਸੰਘਰਸ਼ ਦੇ ਬਾਵਜੂਦ ਭਾਵੇ 14-15, 5-11 ਨਾਲ ਹਾਰ ਗਈ ਪਰ ਅਵਧ ਵਾਰੀਅਰਜ਼ ਨੇ ਹੈਦਰਾਬਾਦ ਹੰਟਰਜ਼ ਨੂੰ 5-1 ਦੇ ਫਾਸਲੇ ਨਾਲ ਹਰਾ ਕੇ ਸ਼ਾਨਦਾਰ ਤਰੀਕੇ ਨਾਲ ਆਪਣੇ ਅਭਿਆਨ ਦੀ ਜੇਤੂ ਸ਼ੁਰੂਆਤ ਕੀਤੀ।

ਸਾਇਨਾ ਅਤੇ ਮਾਰਿਨ ਇਥੇ ਦੂਜੇ ਮੈਚ ''ਚ ਉਤਰੇ ਸਨ। ਦੋਹਾਂ ਦਿੱਗਜ ਖਿਡਾਰਨਾਂ ਵਿਚਕਾਰ ਪਹਿਲੀ ਖੇਡ ''ਚ ਸ਼ਾਨਦਾਰ ਖੇਡ ਦੇਖਣ ਨੂੰ ਮਿਲਿਆ। ਮਾਰਿਨ ਅਤੇ ਸਾਇਨਾ ਵਿਚਕਾਰ ਇਕ-ਇਕ ਅੰਕ ਲਈ ਸਖਤ ਟੱਕਰ ਵਿਚਕਾਰ ਮਾਰਿਨ ਨੇ ਇਹ ਖੇਡ 15-14 ਨਾਲ ਆਪਣੇ ਨਾਂ ਕੀਤਾ। ਹਾਲਾਂਕਿ ਦੂਜੀ ਖੇਡ ''ਚ ਸਾਇਨਾ ਜ਼ਿਆਦਾ ਸੰਘਰਸ਼ ਨਹੀਂ ਕਰ ਸਕੀ ਅਤੇ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਮਾਰਿਨ ਦੇ ਹੱਥੋਂ 5-11 ਨਾਲ ਹਾਰ ਦਾ ਮੁੰਹ ਦੇਖਣਾ ਪਿਆ। ਮਾਰਿਨ ਨੇ ਇਹ ਖੇਡ ਜਿੱਤ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਦਿਵਾ ਦਿੱਤੀ।


Related News