ਸਿਰਫ਼ ਡਿਗਰੀ ਨਹੀਂ, ‘ਹੁਨਰ’ ਦਿਵਾਏਗਾ ਵਿਦੇਸ਼ਾਂ 'ਚ ਨੌਕਰੀ, ਹੋਸਪਿਟੈਲਿਟੀ ਖੇਤਰ 'ਚ ਨੌਕਰੀਆਂ ਹੀ ਨੌਕਰੀਆਂ
Saturday, May 30, 2026 - 06:20 PM (IST)
ਜਲੰਧਰ- ਅੱਜ ਦੇ ਬਦਲਦੇ ਦੌਰ ਵਿੱਚ ਨੌਜਵਾਨ ਸਿਰਫ਼ ਨੌਕਰੀ ਹੀ ਨਹੀਂ, ਸਗੋਂ ਅਜਿਹਾ ਕਰੀਅਰ ਚਾਹੁੰਦੇ ਹਨ ਜਿਸ ਵਿੱਚ ਵਧੀਆ ਤਨਖ਼ਾਹ, ਮਾਣ-ਸਨਮਾਨ ਅਤੇ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਸੁਨਹਿਰੀ ਮੌਕੇ ਹੋਣ। ਇਸੇ ਕਾਰਨ ਹੋਸਪਿਟੈਲਿਟੀ ਅਤੇ ਹੋਟਲ ਇੰਡਸਟਰੀ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਬਣ ਚੁੱਕੀ ਹੈ। ਹੁਣ ਇਹ ਉਦਯੋਗ ਸਿਰਫ਼ ਰਸੋਈ ਜਾਂ ਕੁਕਿੰਗ ਤੱਕ ਸੀਮਿਤ ਨਹੀਂ ਰਿਹਾ, ਸਗੋਂ ਲਗਜ਼ਰੀ ਹੋਟਲਾਂ, ਅੰਤਰਰਾਸ਼ਟਰੀ ਬ੍ਰਾਂਡਾਂ, ਕਰੂਜ਼ ਲਾਈਨਜ਼, ਏਅਰਲਾਈਨਜ਼ ਅਤੇ ਇਵੈਂਟ ਮੈਨੇਜਮੈਂਟ ਵਰਗੀਆਂ ਬੇਅੰਤ ਸੰਭਾਵਨਾਵਾਂ ਦਾ ਕੇਂਦਰ ਬਣ ਗਿਆ ਹੈ।
ਮਾਹਿਰਾਂ ਅਨੁਸਾਰ, ਅੱਜ ਦੇ ਸਮੇਂ ਵਿੱਚ ਕੇਵਲ ਡਿਗਰੀ ਨਾਲ ਸਫਲਤਾ ਨਹੀਂ ਮਿਲਦੀ, ਸਗੋਂ Industry Ready Skills ਹੀ ਨੌਜਵਾਨਾਂ ਨੂੰ ਅੱਗੇ ਲੈ ਕੇ ਜਾ ਰਹੀਆਂ ਹਨ। ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਅਜਿਹੇ ਨੌਜਵਾਨਾਂ ਦੀ ਤਲਾਸ਼ ਕਰ ਰਹੀਆਂ ਹਨ ਜਿਨ੍ਹਾਂ ਕੋਲ ਪ੍ਰੈਕਟੀਕਲ ਸਕਿੱਲਜ਼, ਵਧੀਆ ਸੰਚਾਰ ਹੁਨਰ (Communication Skills), ਅਨੁਸ਼ਾਸਨ ਅਤੇ ਲੀਡਰਸ਼ਿਪ ਕੁਆਲਿਟੀ ਹੋਵੇ।
ਇਸੇ ਸੋਚ ਨੂੰ ਮੁੱਖ ਰੱਖਦਿਆਂ NFCI (National Finishing & Cookery Institute) ਪਿਛਲੇ 36 ਤੋਂ ਵੱਧ ਸਾਲਾਂ ਤੋਂ ਨੌਜਵਾਨਾਂ ਨੂੰ ਹੁਨਰ-ਅਧਾਰਿਤ ਸਿੱਖਿਆ (Skill-Based Education) ਰਾਹੀਂ ਉਦਯੋਗ ਲਈ ਤਿਆਰ ਕਰ ਰਿਹਾ ਹੈ। ਸੰਸਥਾ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਅਜਿਹਾ ਪ੍ਰੋਫੈਸ਼ਨਲ ਬਣਾਉਣਾ ਹੈ ਜੋ ਵਿਦੇਸ਼ਾਂ ਦੇ ਵੱਡੇ ਹੋਟਲਾਂ ਅਤੇ ਹਸਪਿਟੈਲਿਟੀ ਬ੍ਰਾਂਡਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ।
NFCI ਦੀ ਗੁਣਵੱਤਾ ਅਤੇ ਯੋਗਦਾਨ ਲਈ ਹਾਲ ਹੀ ਵਿੱਚ ਇਸ ਨੂੰ ਸੈਲੀਬ੍ਰਿਟੀ ਸ਼ੈਫ਼ ਵਿਕਾਸ ਖੰਨਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਜੈ ਚੋਪੜਾ, ਹਰਪਾਲ ਸਿੰਘ ਸੋਖੀ, ਰਣਵੀਰ ਬਰਾੜ ਅਤੇ ਵਿਨੋਦ ਬਡੋਨੀ ਵਰਗੇ ਪ੍ਰਸਿੱਧ ਮਾਹਿਰ ਵੀ ਸੰਸਥਾ ਨਾਲ ਜੁੜੇ ਹੋਏ ਹਨ, ਜੋ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਨਵੇਂ ਟ੍ਰੈਂਡਸ ਸਮਝਣ ਵਿੱਚ ਮਦਦ ਕਰਦੇ ਹਨ।
ਸੰਸਥਾ ਵੱਲੋਂ ਵਿਦਿਆਰਥੀਆਂ ਲਈ ਕਈ ਵਿਸ਼ੇਸ਼ ਕੋਰਸ ਕਰਵਾਏ ਜਾ ਰਹੇ ਹਨ, ਜਿਵੇਂ:
- ਡਿਪਲੋਮਾ ਇਨ ਕਲੀਨਰੀ ਸਕਿੱਲਜ਼ (Diploma in Culinary Skills)
- ਸਰਟੀਫਿਕੇਟ ਇਨ ਫੂਡ ਪ੍ਰੋਡਕਸ਼ਨ (Certificate in Food Production)
ਇਨ੍ਹਾਂ ਕੋਰਸਾਂ ਦੌਰਾਨ ਕਿਚਨ ਅਨੁਸ਼ਾਸਨ, ਫੂਡ ਪ੍ਰੈਜ਼ੈਂਟੇਸ਼ਨ, ਗੈਸਟ ਹੈਂਡਲਿੰਗ ਅਤੇ ਪ੍ਰੋਫੈਸ਼ਨਲ ਗਰੂਮਿੰਗ 'ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਉਹੀ ਨੌਜਵਾਨ ਸਭ ਤੋਂ ਅੱਗੇ ਹੋਣਗੇ ਜੋ ਲਗਾਤਾਰ ਸਿੱਖਦੇ ਰਹਿਣਗੇ ਅਤੇ ਆਪਣੇ ਹੁਨਰ ਨੂੰ ਮਜ਼ਬੂਤ ਬਣਾਉਣਗੇ। ਵਧੇਰੇ ਜਾਣਕਾਰੀ ਅਤੇ ਦਾਖਲੇ ਲਈ ਚਾਹਵਾਨ ਨੌਜਵਾਨ 98880-11222 'ਤੇ ਸੰਪਰਕ ਕਰ ਸਕਦੇ ਹਨ।
