SBI ''ਚ ਨਿਕਲੀ ਭਰਤੀ ! 64,000 ਤੱਕ ਮਿਲੇਗੀ ਤਨਖ਼ਾਹ, ਜਾਣੋ ਕਿਵੇਂ ਕਰਨਾ ਅਪਲਾਈ
Monday, Aug 10, 2026 - 04:37 PM (IST)
ਵੈੱਬ ਡੈਸਕ- ਸਟੇਟ ਬੈਂਕ ਆਫ਼ ਇੰਡੀਆ (SBI) ਨੇ ਕਲਰਕ (ਜੂਨੀਅਰ ਐਸੋਸੀਏਟ ਅਹੁਦਿਆਂ 'ਤੇ ਵਿਸ਼ੇਸ਼ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਦੇ ਅਧੀਨ ਕੁੱਲ 1538 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਆਖ਼ਰੀ ਤਾਰੀਕ
ਉਮੀਦਵਾਰ 27 ਅਗਸਤ 2026 ਤੱਕ ਅਪਲਾਈ ਕਰ ਸਕਦੇ ਹਨ।
| ਪੰਜਾਬ | 18 |
| ਆਂਧਰਾ ਪ੍ਰਦੇਸ਼ | 88 |
| ਚੰਡੀਗੜ੍ਹ | 22 |
| ਬੈਂਗਲੁਰੂ | 120 |
| ਭੋਪਾਲ | 134 |
| ਛੱਤੀਸਗੜ੍ਹ | 26 |
| ਓਡੀਸ਼ਾ | 111 |
| ਜੰਮੂ ਅਤੇ ਕਸ਼ਮੀਰ | 42 |
| ਹਿਮਾਚਲ ਪ੍ਰਦੇਸ਼ | 11 |
| ਤਾਮਿਲਨਾਡੂ | 65 |
| ਤੇਲੰਗਾਨਾ | 32 |
| ਰਾਜਸਥਾਨ | 106 |
| ਪੱਛਮੀ ਬੰਗਾਲ | 55 |
| ਉੱਤਰ ਪ੍ਰਦੇਸ਼ | 31 |
| ਮਹਾਰਾਸ਼ਟਰ | 165 |
| ਦਿੱਲੀ | 17 |
| ਗੁਜਰਾਤ | 289 |
| ਆਸਾਮ | 39 |
| ਤ੍ਰਿਪੁਰਾ | 22 |
| ਬਿਹਾਰ | 12 |
| ਝਾਰਖੰਡ | 133 |
| ਕੁੱਲ | 1538 |
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵਧ ਤੋਂ ਵਧ 28 ਸਾਲ ਤੈਅ ਕੀਤੀ ਗਈ ਹੈ। ਓਬੀਸੀ ਨੂੰ 3 ਸਾਲ ਦੀ ਛੋਟ ਅਤੇ ਐੱਸਸੀ/ਐੱਸਟੀ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 24,050-64,480 ਰੁਪਏ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
