ਜ਼ਾਇਡਸ ਕੈਡੀਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਿਲੀ ਮਨਜ਼ੂਰੀ
Friday, Aug 20, 2021 - 09:19 PM (IST)
ਨਵੀਂ ਦਿੱਲੀ - ਜ਼ਾਇਡਸ ਕੈਡੀਲਾ ਦੀ ਕੋਰੋਨਾ ਵੈਕਸੀਨ ਨੂੰ ਭਾਰਤ ਵਿੱਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ। 12 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਲਗਾਈ ਜਾ ਸਕਦੀ ਹੈ। ਜ਼ਾਇਡਸ ਕੈਡੀਲਾ ਦੀ ਕੋਰੋਨਾ ਵੈਕਸੀਨ ਨੂੰ ZyCoV-D ਨਾਮ ਦਿੱਤਾ ਗਿਆ ਹੈ, ਇਹ ਡੀ.ਐੱਨ.ਏ. 'ਤੇ ਆਧਾਰਿਤ ਦੁਨੀਆ ਦੀ ਪਹਿਲੀ ਸਵਦੇਸ਼ੀ ਵੈਕਸੀਨ ਹੈ।
ਇਸ ਵੈਕਸੀਨ ਨੂੰ ਮਿਸ਼ਨ ਕੋਵਿਡ ਸੁਰੱਖਿਆ ਦੇ ਤਹਿਤ ਭਾਰਤ ਸਰਕਾਰ ਦੇ ਜੈਵ ਤਕਨੀਕੀ ਵਿਭਾਗ ਨਾਲ ਮਿਲ ਕੇ ਬਣਾਇਆ ਗਿਆ ਹੈ। ਭਾਰਤੀ ਕੰਪਨੀ ਜ਼ਾਇਡਸ ਕੈਡੀਲਾ ਦੀ ਕੋਰੋਨਾ ਵੈਕਸੀਨ ZyCoV-D ਕਈ ਤਰੀਕਿਆਂ ਨਾਲ ਵਿਸ਼ੇਸ਼ ਹੈ। ਇਸ ਦੀ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਖੁਰਾਕ ਲੈਣੀ ਹੋਵੇਗੀ। ਨਾਲ ਹੀ ਨਾਲ ਇਹ ਸੂਈ ਰਹਿਤ ਹੈ, ਮਤਲੱਬ ਇਸ ਨੂੰ ਸੂਈ ਨਾਲ ਨਹੀਂ ਲਗਾਇਆ ਜਾਂਦਾ। ਇਸ ਦੀ ਵਜ੍ਹਾ ਨਾਲ ਸਾਈਡ ਇਫੈਕਟ ਦੇ ਖ਼ਤਰੇ ਵੀ ਘੱਟ ਰਹਿੰਦੇ ਹਨ।
ਬਿਨਾਂ ਸੂਈ ਦੇ ਲੱਗੇਗੀ ਵੈਕਸੀਨ
ਜ਼ਾਇਡਸ ਕੈਡੀਲਾ ਦੀ ਕੋਰੋਨਾ ਵੈਕਸੀਨ ਪਹਿਲੀ ਪਾਲਸਮਿਡ DNA ਵੈਕਸੀਨ ਹੈ। ਇਸ ਦੇ ਨਾਲ-ਨਾਲ ਇਸ ਨੂੰ ਬਿਨਾਂ ਸੂਈ ਦੀ ਮਦਦ ਨਾਲ ਫਾਰਮਾਜੇਟ ਤਕਨੀਕ ਨਾਲ ਲਗਾਇਆ ਜਾਵੇਗਾ, ਜਿਸ ਨਾਲ ਸਾਈਡ ਇਫੈਕਟ ਦੇ ਖ਼ਤਰੇ ਘੱਟ ਹੁੰਦੇ ਹਨ। ਬਿਨਾਂ ਸੂਈ ਵਾਲੇ ਇੰਜੈਕਸ਼ਨ ਵਿੱਚ ਦਵਾਈ ਭਰੀ ਜਾਂਦੀ ਹੈ, ਫਿਰ ਉਸ ਨੂੰ ਇੱਕ ਮਸ਼ੀਨ ਵਿੱਚ ਲਗਾ ਕੇ ਬਾਂਹ 'ਤੇ ਲਗਾਉਂਦੇ ਹਨ। ਮਸ਼ੀਨ 'ਤੇ ਲੱਗੇ ਬਟਨ ਨੂੰ ਕਲਿਕ ਕਰਣ ਨੀਲ ਟੀਕੇ ਦੀ ਦਵਾਈ ਅੰਦਰ ਸਰੀਰ ਵਿੱਚ ਪਹੁੰਚ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।