ਮੰਡੀ ''ਚ ਖੁੱਲ੍ਹਿਆ ਸੂਬੇ ਦਾ ਦੂਜਾ ਜ਼ੀਰੋ ਲਾਗਤ ਕੁਦਰਤੀ ਖੇਤੀ ਉਤਪਾਦ ਵਿਕਰੀ ਕੇਂਦਰ

12/03/2019 12:02:10 PM

ਮੰਡੀ—ਸੂਬਾ ਸਕੱਤਰੇਤ ਸ਼ਿਮਲਾ ਤੋਂ ਬਾਅਦ ਹੁਣ ਮੰਡੀ ਜ਼ਿਲੇ 'ਚ ਦੂਜਾ ਜ਼ੀਰੋ ਕੁਦਰਤੀ ਖੇਤੀ ਉਤਪਾਦਨ ਵਿਕਰੀ ਕੇਂਦਰ ਖੁੱਲ੍ਹ ਗਿਆ ਹੈ। ਦੱਸਣਯੋਗ ਹੈ ਕਿ ਸੂਬਾ ਸਰਕਾਰ ਹਰ ਜ਼ਿਲੇ 'ਚ ਜ਼ੀਰੋ ਲਾਗਤ ਕੁਦਰਤੀ ਖੇਤੀ ਉਤਪਾਦਾਂ ਲਈ ਵਿਕਰੀ ਕੇਂਦਰ ਖੋਲ੍ਹਣ 'ਤੇ ਜ਼ੋਰ ਦੇ ਰਹੀ ਹੈ। ਮੰਡੀ ਜ਼ਿਲਾ ਪ੍ਰਸ਼ਾਸਨ ਨੇ ਇਸ 'ਚ ਪਹਿਲ ਕਰਦੇ ਹੋਏ ਇੰਦਰਾ ਮਾਰਕੀਟ ਇਮਾਰਤ 'ਚ ਵਿਕਰੀ ਕੇਂਦਰ ਖੋਲਿਆ ਹੈ। ਡੀ. ਸੀ. ਮੰਡੀ ਰਿਗਵੇਦ ਨੇ ਸੋਮਵਾਰ ਨੂੰ 'ਰੋਜ਼ਗਾਰ ਵਿਕਰੀ ਕੇਂਦਰ' ਦੇ ਨਾਂ ਨਾਲ ਸਥਾਪਿਤ ਇਸ ਕੇਂਦਰ ਦਾ ਉਦਘਾਟਨ ਕੀਤਾ ਅਤੇ ਜ਼ਿਲੇ 'ਚ ਕੁਦਰਤੀ ਖੇਤੀ 'ਚ ਜੁੱਟੇ ਕਿਸਾਨ ਜੋ ਵੀ ਉਤਪਾਦ ਉਗਾਉਂਦੇ ਹਨ, ਉਹ ਲੋਕਾਂ ਨੂੰ ਇਸ ਵਿਕਰੀ ਕੇਂਦਰ 'ਚ ਖ੍ਰੀਦਣ ਨੂੰ ਮਿਲਣਗੇ।

ਡੀ.ਸੀ. ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ 'ਚ ਇਹ ਵਿਕਰੀ ਕੇਂਦਰ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਮਿਸ਼ਨ ਤਹਿਤ ਖੋਲ੍ਹਿਆ ਗਿਆ ਹੈ। ਇਸ ਦਾ ਉਦੇਸ਼ ਜ਼ੀਰੋ ਲਾਗਤ ਕੁਦਰਤੀ ਖੇਤੀ 'ਚ ਲੱਗੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਕੈਮੀਕਲ ਸਪ੍ਰੇਅ-ਦਵਾਈਆਂ ਤੋਂ ਮੁਕਤ ਉਤਪਾਦ ਉਪਲੱਬਧ ਕਰਵਾਉਣਾ ਹੈ। ਰੁਜ਼ਗਾਰ ਵਿਕਰੀ ਕੇਂਦਰ ਰਾਹੀਂ ਜ਼ੀਰੋ ਲਾਗਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਲਈ ਉੱਚਿਤ ਮੰਚ ਮਿਲੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ੀਰੋ ਲਾਗਤ ਕੁਦਰਤੀ ਖੇਤੀ ਦੇ ਰਾਹੀਂ ਮੰਡੀ ਜ਼ਿਲੇ ਦੇ 3770 ਕਿਸਾਨ ਕੁੱਲ 262 ਹੈਕਟੇਅਰ ਜ਼ਮੀਨ 'ਤੇ ਕੁਦਰਤੀ ਖੇਤੀ ਕਰ ਰਹੇ ਹਨ। ਇਸ ਦੇ ਲਾਭ ਅਤੇ ਜ਼ੀਰੋ ਲਾਗਤ ਨੂੰ
ਦੇਖਦੇ ਹੋਏ ਅਤੇ ਕਿਸਾਨ ਵੀ ਇਸ ਨੂੰ ਅਪਣਾਉਣ ਲਈ ਅੱਗੇ ਆ ਰਹੇ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ੀਰੋ ਲਾਗਤ ਕੁਦਰਤੀ ਖੇਤੀ 'ਚ ਦੇਸੀ ਗਾਂ ਅਤੇ ਗੋਬਰ ਸਮੇਤ ਸਥਾਨਿਕ ਰੁੱਖਾਂ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਕਾਰਨ ਇਸ ਨੂੰ ਜ਼ਹਿਰਮੁਕਤ ਖੇਤੀ ਵੀ ਕਿਹਾ ਜਾਂਦਾ ਹੈ।


Iqbalkaur

Content Editor

Related News