YouTube ਦੀ ਵੱਡੀ ਕਾਰਵਾਈ, ਭਾਰਤ ’ਚ 17 ਲੱਖ ਵੀਡੀਓ ਹਟਾਈਆਂ, ਜਾਣੋ ਵਜ੍ਹਾ

11/30/2022 12:55:08 PM

ਗੈਜੇਟ ਡੈਸਕ– ਯੂਟਿਊਬ ਨੇ ਜੁਲਾਈ-ਸਤੰਬਰ ਤਿਮਾਹੀ ਦੌਰਾਨ ਕੰਪਨੀ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਤਹਿਤ ਭਾਰਤ ’ਚ 17 ਲੱਖ ਵੀਡੀਓ ਹਟਾਈਆਂ ਹਨ। ਗੂਗਲ ਦੀ ਮਲਕੀਅਤ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਯੂਟਿਊਬ ਦੀ 2022 ਦੀ ਤੀਜੀ ਤਿਮਾਹੀ ਦੀ ਰਿਪੋਰਟ ਮੁਤਾਬਕ, ਜੁਲਾਈ ਅਤੇ ਸਤੰਬਰ, 2022 ਵਿਚਕਾਰ ਯੂਟਿਊਬ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਨੂੰ ਲੈ ਕੇ 17 ਲੱਖ ਵੀਡੀਓ ਨੂੰ ਹਟਾਇਆ ਗਿਆ ਹੈ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਗਲੋਬਲ ਪੱਧਰ ’ਤੇ ਯੂਟਿਊਬ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਆਪਣੇ ਮੰਚ ਤੋਂ 56 ਲੱਖ ਵੀਡੀਓ ਨੂੰ ਹਟਾਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸ਼ੀਨ ਦੁਆਰਾ ਪਕੜ ’ਚ ਆਈਆਂ ਵੀਡੀਓ ’ਚੋਂ 36 ਫਸਦੀ ਨੂੰ ਤੁਰੰਤ ਹਟਾ ਦਿੱਤਾ ਗਿਆ। ਯਾਨੀ ਇਨ੍ਹਾਂ ਨੂੰ ਇਕ ਵੀ ‘ਵਿਊ’ ਨਹੀਂ ਮਿਲਿਆ। ਉੱਥੇ ਹੀ 31 ਫੀਸਦੀ ਵੀਡੀਓ ਨੂੰ ਇਕ ਤੋਂ 10 ਵਿਊ ਦੇ ਵਿਚ ਹਟਾਇਆ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਲਈ ਮੰਚ ਨੇ 73.7 ਕਰੋੜ ਕੁਮੈਂਟ ਵੀ ਹਟਾਏ ਹਨ। 

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ


Rakesh

Content Editor

Related News