ਲਾਰੇਂਸ ਦੇ ਨਾਂ ਤੋਂ ਪੱਪੂ ਯਾਦਵ ਨੂੰ ਧਮਕਾਉਣ ਵਾਲਾ ਦਿੱਲੀ ਤੋਂ ਗ੍ਰਿਫਤਾਰ, ਸਾਲੀ ਦੇ ਸਿਮ ਤੋਂ ਫੋਨ ਕਰਕੇ ਦਿੱਤੀ ਸੀ ਧਮਕੀ
Saturday, Nov 02, 2024 - 10:59 PM (IST)
ਨਵੀਂ ਦਿੱਲੀ- ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਰਨੀਆ ਦੇ ਐੱਸ.ਪੀ. ਕਾਰਤੀਕੇਯ ਸ਼ਰਮਾ ਨੇ ਹਾਟ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੁਪਰਡੈਂਟ ਕਾਰਤਿਕੇਯ ਸ਼ਰਮਾ ਨੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਅਤੇ ਮਹੇਸ਼ ਪਾਂਡੇ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮਾਂ ਵੱਲੋਂ ਵਰਤਿਆ ਗਿਆ ਮੋਬਾਈਲ ਅਤੇ ਸਿਮ ਵੀ ਜ਼ਬਤ ਕਰ ਲਿਆ ਗਿਆ ਹੈ।
ਪੂਰਨੀਆ ਦੇ ਐੱਸ.ਪੀ. ਨੇ ਦੱਸਿਆ ਕਿ ਮਹੇਸ਼ ਪਾਂਡੇ ਦਾ ਕਿਸੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਪਹਿਲਾਂ ਵੀ ਵੱਡੇ ਨੇਤਾਵਾਂ ਨਾਲ ਕੰਮ ਕਰ ਚੁੱਕਾ ਹੈ ਅਤੇ ਜਦੋਂ ਮਹੇਸ਼ ਨੂੰ ਮੀਡੀਆ ਰਾਹੀਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਯੂ.ਏ.ਈ 'ਚ ਰਹਿਣ ਵਾਲੀ ਆਪਣੀ ਸਾਲੀ ਸੀਮਾ ਨਾਲ ਪੂਰੀ ਸਾਜ਼ਿਸ਼ ਰਚੀ। ਪੂਰਨੀਆ ਦੇ ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਹੋਰ ਖੁਲਾਸੇ ਹੋਣਗੇ। ਉਨ੍ਹਾਂ ਦੱਸਿਆ ਕਿ ਮਹੇਸ਼ ਪਾਂਡੇ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਧਮਕੀ ਮਿਲਣ ਤੋਂ ਬਾਅਦ ਮੰਗੀ ਸੀ ਸੁਰੱਖਿਆ
ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪੱਪੂ ਯਾਦਵ ਨੇ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲ ਰਹੀ ਧਮਕੀ ਬਾਰੇ ਪੋਸਟ ਕੀਤਾ ਸੀ। ਪੋਸਟ 'ਚ ਉਨ੍ਹਾਂ ਨੇ ਲਾਰੈਂਸ ਗੈਂਗ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ 24 ਘੰਟਿਆਂ 'ਚ ਇਸ ਦੇ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਕੁਝ ਦਿਨਾਂ ਬਾਅਦ ਪੱਪੂ ਯਾਦਵ ਨੂੰ ਇੱਕ ਕਥਿਤ ਕਾਲ ਆਈ ਜਿਸ ਨੂੰ ਉਸਨੇ ਖੁਦ ਸਾਂਝਾ ਕੀਤਾ। ਇਸ 'ਚ ਲਾਰੇਂਸ ਦੇ ਕਥਿਤ ਗੁੰਡਿਆਂ ਨੇ ਪੱਪੂ ਯਾਦਵ ਨੂੰ ਕੰਮ ਤੋਂ ਲੈ ਕੇ ਅਪਰਾਧ ਕਰਨ ਤੱਕ ਸਭ ਕੁਝ ਕਰਨ ਦੀ ਧਮਕੀ ਦਿੱਤੀ। ਇਸ ਧਮਕੀ ਤੋਂ ਬਾਅਦ ਉਸ ਨੇ ਕੇਂਦਰ ਤੋਂ ਆਪਣੇ ਲਈ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪੱਪੂ ਯਾਦਵ ਕੋਲ ਫਿਲਹਾਲ ਵਾਈ (Y) ਸ਼੍ਰੇਣੀ ਦੀ ਸੁਰੱਖਿਆ ਹੈ ਪਰ ਹੁਣ ਉਹ ਜ਼ੈੱਡ (Z) ਸ਼੍ਰੇਣੀ ਦੀ ਸੁਰੱਖਿਆ ਚਾਹੁੰਦਾ ਹਨ।
ਪੱਪੂ ਨੇ ਕੀਤੀ ਸੀ ਇਹ ਪੋਸਟ
ਪੱਪੂ ਯਾਦਵ ਨੇ 13 ਅਕਤੂਬਰ ਨੂੰ ਟਵੀਟ ਕੀਤਾ ਸੀ, ਇੱਕ ਅਪਰਾਧੀ ਸਾਰਿਆਂ ਨੂੰ ਧਮਕੀਆਂ ਦੇ ਰਿਹਾ ਹੈ। ਕਦੇ ਮੂਸੇਵਾਲਾ, ਕਦੇ ਕਰਨੀ ਸੈਨਾ ਦਾ ਮੁਖੀ, ਕਦੇ ਉਦਯੋਗਪਤੀ ਤੇ ਸਿਆਸਤਦਾਨ ਮਾਰਿਆ ਗਿਆ। ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਮੈਂ 24 ਘੰਟਿਆਂ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਇਸ ਦੋ ਟਕਾ ਅਪਰਾਧੀ ਦਾ ਸਾਰਾ ਨੈੱਟਵਰਕ ਨਸ਼ਟ ਕਰ ਦੇਵਾਂਗਾ। ਇਹ ਧਮਕੀ ਪੱਪੂ ਲਈ ਭਾਰੀ ਸਾਬਤ ਹੋਈ।