''ਨੌਜਵਾਨਾਂ ਲਈ ਸਪੱਸ਼ਟ ਤੇ ਵਿਆਪਕ ਰੋਡਮੈਪ ਤਿਆਰ ਕਰੇ ਕਾਂਗਰਸ'', ਮਲਿਕਾਰਜੁਨ ਖੜਗੇ ਦਾ ਅਹਿਮ ਬਿਆਨ

Thursday, Aug 20, 2026 - 08:34 AM (IST)

''ਨੌਜਵਾਨਾਂ ਲਈ ਸਪੱਸ਼ਟ ਤੇ ਵਿਆਪਕ ਰੋਡਮੈਪ ਤਿਆਰ ਕਰੇ ਕਾਂਗਰਸ'', ਮਲਿਕਾਰਜੁਨ ਖੜਗੇ ਦਾ ਅਹਿਮ ਬਿਆਨ

ਨਵੀਂ ਦਿੱਲੀ (ਏਜੰਸੀ) - ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਰਿੰਦਰ ਮੋਦੀ ਸਰਕਾਰ ’ਤੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਦਾ ਦੋਸ਼ ਲਾਇਆ ਹੈ। ਬੁੱਧਵਾਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨੌਜਵਾਨਾਂ ਦੇ ਭਵਿੱਖ ਲਈ ਤਿਆਰ ਕਰਨ ਲਈ ਇਕ ਸਪੱਸ਼ਟ, ਵਿਆਪਕ ਤੇ ਸਮਾਂਬੱਧ ‘ਐਜੂਕੇਸ਼ਨ ਟੂ ਇੰਪਲਾਇਮੈਂਟ’ ਰੋਡਮੈਪ' ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਰਾਮ ਮੰਦਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਦਾ ਮੁੱਦਾ ਵੀ ਉਠਾਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਸ ਮਾਮਲੇ ’ਚ ਚੁੱਪ ਰਹਿਣ ਦਾ ਦੋਸ਼ ਲਾਇਆ।

ਪੜ੍ਹੋ ਇਹ ਵੀ - ਸਾਉਣ ਦੇ ਮੇਲੇ 'ਚ ਟੁੱਟ ਗਿਆ ਝੂਲਾ! ਮਚਿਆ ਚੀਕ-ਚਿਹਾੜਾ, ਘਟਨਾ ਦੀ ਵੀਡੀਓ ਹੋਈ ਵਾਇਰਲ

ਖੜਗੇ ਨੇ ਕਿਹਾ ਕਿ ਸਿਰਫ਼ ਕੁਝ ਲੋਕਾਂ ਨੂੰ ਜੇਲ੍ਹ ਭੇਜਣ ਨਾਲ ਮਾਮਲਾ ਖ਼ਤਮ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ’ਤੇ ਜਵਾਬ ਦੇਣਾ ਚਾਹੀਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਨੌਜਵਾਨ ਦੇਸ਼ ਦਾ ਭਵਿੱਖ ਹਨ ਪਰ ਸਰਕਾਰ ਦੀਆਂ 'ਗਲਤ ਨੀਤੀਆਂ' ਨੇ ਉਨ੍ਹਾਂ ਨੂੰ ਨਿਰਾਸ਼ਾ ਦੀ ਦਲਦਲ ’ਚ ਧੱਕ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਫਿਰਕੂ ਜਨੂੰਨ ਤੇ ‘ਰਿਉੜੀ ਸੱਭਿਆਚਾਰ’ ਦੀ ਦੌੜ ’ਚ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਪਿਛਲੇ 12 ਸਾਲਾਂ ’ਚ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਦਿੱਤਾ ਹੈ।

ਪੜ੍ਹੋ ਇਹ ਵੀ - ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ

ਸਿੱਖਿਆ ਅਦਾਰਿਆਂ ’ਤੇ RSS ਨਾਲ ਜੁੜੇ ਵਿਅਕਤੀਆਂ ਨੇ ਕਰ ਲਿਆ ਹੈ ਕਬਜ਼ਾ
ਖੜਗੇ ਨੇ ਦੋਸ਼ ਲਾਇਆ ਕਿ ਸਿੱਖਿਆ ਅਦਾਰਿਆਂ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ. ਨਾਲ ਜੁੜੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਹੈ। ਨੌਕਰੀਆਂ ਦੀ ਭਾਲ ’ਚ ਪੜ੍ਹੇ-ਲਿਖੇ ਨੌਜਵਾਨ ਪੇਪਰ ਲੀਕ, ਭਰਤੀ ਪ੍ਰੀਖਿਆਵਾਂ ’ਚ ਕਥਿਤ ਘਪਲਿਆਂ ਤੇ ਨਿਯੁਕਤੀਆਂ ’ਚ ਦੇਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਗਰੀਬ ਤੇ ਕਮਜ਼ੋਰ ਵਰਗ ਦੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।ਨੌਜਵਾਨਾਂ ’ਚ ਗੁੱਸਾ ਇਕ ਦਿਨ ਦਾ ਮੁੱਦਾ ਨਹੀਂ ਹੈ। ਸਰਕਾਰ ਕੋਲ ਕਦੇ ਵੀ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ। ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਬਜਾਏ ਸਰਕਾਰ ਨੇ ਹਮੇਸ਼ਾ ਆਰਜ਼ੀ ਹੱਲ ਲੱਭੇ ਹਨ। ਇਸੇ ਕਾਰਨ ਨੌਜਵਾਨਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। 

ਪੜ੍ਹੋ ਇਹ ਵੀ - ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਲੋਕ

ਕਾਂਗਰਸ ਪਾਰਟੀ ਨੇ ਆਪਣੇ ਏਜੰਡੇ ’ਚ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਸ਼ਾਮਲ ਕੀਤਾ ਹੈ। ਰਾਹੁਲ ਗਾਂਧੀ ਨੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਰਾਹੀਂ ਰਾਸ਼ਟਰੀ ਮੰਚ ’ਤੇ ਉਨ੍ਹਾਂ ਦੀ ਆਵਾਜ਼ ਰੱਖੀ ਹੈ। ਤਾਜ਼ਾ ਮਾਨਸੂਨ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ ਕਿ ਸੰਸਦ ’ਚ ਕਾਂਗਰਸ ਨੇ ਸਿੱਖਿਆ ਤੇ ਪ੍ਰੀਖਿਆਵਾਂ ਦੇ ਮੁੱਦੇ 'ਤੇ ਵਿਆਪਕ ਚਰਚਾ ਕਰਨ ਅਤੇ ਵਿਦਿਆਰਥੀਆਂ ਵਿਰੁੱਧ ਕਥਿਤ ਅੱਤਿਆਚਾਰਾਂ ’ਤੇ ਬਹਿਸ ਕਰਨ ਅਤੇ ਜਵਾਬਦੇਹੀ ਤੈਅ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਮਾਨਸੂਨ ਸੈਸ਼ਨ ਦੌਰਾਨ ਸਵਾਲਾਂ ਤੋਂ ਬਚਦੇ ਰਹੇ।

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News