ਭੰਗ ਪੀ ਕੇ 2 ਘੰਟੇ ਖੇਤਾਂ ''ਚ ਦੌੜਦਾ ਰਿਹਾ ਨੌਜਵਾਨ, ਬੋਲਿਆ- ''ਮੈਨੂੰ ਨਾ ਰੋਕੋ...ਮੈਂ ਮੌਤ ਦੇ ਮੂੰਹ ''ਚ...''
Thursday, Feb 27, 2025 - 07:13 PM (IST)

ਨੈਸ਼ਨਲ ਡੈਸਕ- ਪੂਰੇ ਦੇਸ਼ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਸ਼ਿਵਰਾਤਰੀ ਵਾਲੇ ਦਿਨ ਲੋਕ 'ਭੰਗ' (ਭੋਲੇ ਬਾਬਾ ਦਾ ਪ੍ਰਸ਼ਾਦ) ਪੀਂਦੇ ਹਨ। ਕਈ ਵਾਰ ਭੰਗ ਦਾ ਅਸਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਲੋਕ ਆਪਣੇ ਹੋਸ਼ ਗੁਆ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਧੀਨ ਪੈਂਦੇ ਝੀੜੀ ਨੇੜੇ ਬੁੱਧਵਾਰ ਨੂੰ ਦੇਖਣ ਨੂੰ ਮਿਲਿਆ। ਇਥੇ ਭੰਗ ਪੀ ਕੇ ਇਕ ਨੌਜਵਾਨ 2 ਘੰਟਿਆਂ ਤਕ ਖੇਤਾਂ 'ਚ ਦੌੜਦਾ ਰਿਹਾ।
ਕੁਝ ਲੋਕਾਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਨੂੰ ਪੱਥਰ ਮਾਰਨ ਲੱਗ ਗਿਆ। ਬਾਅਦ 'ਚ ਲੋਕਾਂ ਨੇ ਉਸਨੂੰ ਦੌੜਨ ਦਿੱਤਾ ਅਤੇ ਕਰੀਬ 2 ਘੰਟਿਆਂ ਬਾਅਦ ਉਹ ਖੇਤਾਂ ਕੰਢੇ ਬੈਠ ਗਿਆ। ਉਸਨੂੰ ਰੋਕਣ ਵਾਲੇ ਲੋਕਾਂ ਨੂੰ ਉਹ ਕਹਿੰਦਾ ਰਿਹਾ ਕਿ ਮੈਨੂੰ ਨਾ ਰੋਕੋ...ਮੈਂ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾ ਰਿਹਾ ਹਾਂ। ਮੈਨੂੰ ਰੋਕਿਆ ਤਾਂ ਐਕਸੀਡੈਂਟ ਹੋ ਜਾਵੇਗਾ। ਅਸਲ 'ਚ ਉਸ ਕੋਲ ਕੋਈ ਮੋਟਰਸਾਈਕਲ ਨਹੀਂ ਸੀ ਅਤੇ ਉਹ ਭੰਗ ਦੇ ਨਸ਼ੇ 'ਚ ਪੈਦਲ ਹੀ ਖੇਤਾਂ 'ਚ ਦੌੜ ਰਿਹਾ ਸੀ।
ਸਥਾਨਕ ਲੋਕਾਂ ਰਾਜੇਸ਼ ਕੁਮਾਰ, ਦਵਿੰਦਰ ਅਤੇ ਪਰਵੀਨ ਨੇ ਦੱਸਿਆ ਕਿ ਨੌਜਵਾਨ ਕੁੱਲੂ ਤੋਂ ਆਪਣੇ ਦੋਸਤਾਂ ਦੇ ਨਾਲ ਬਾਈਕ 'ਤੇ ਆਇਆ ਸੀ ਅਤੇ ਨਗਵਾਈ ਵੱਲ ਜਾ ਰਿਹਾ ਸੀ। ਝੀੜੀ ਨੇੜੇ ਉਸਦੇ ਦੋਸਤਾਂ ਨੇ ਉਸਨੂੰ ਉਤਾਰ ਦਿੱਤਾ ਅਤੇ ਖੁਦ ਨਗਵਾਈ ਵੱਲ ਚਲੇ ਗਏ। ਜਦੋਂ ਨੌਜਵਾਨ ਖੇਤਾਂ 'ਚ ਦੌੜ ਕੇ ਥੱਕ ਗਿਆ ਤਾਂ ਉਸਨੂੰ ਲੋਕਾਂ ਨੇ ਖਾਣਾ ਖੁਆਇਆ ਅਤੇ ਉਸਦੀ ਜਾਨ 'ਚ ਜਾਨ ਆਈ। ਬਾਅਦ 'ਚ ਲੋਕਾਂ ਨੇ ਉਸਨੂੰ ਬੱਸ 'ਚ ਬਿਠਾਇਆ ਅਤੇ ਕੰਡਕਟਰ ਨੂੰ ਨਗਵਾਈ ਛੱਡਣ ਲਈ ਕਿਹਾ। ਨੌਜਵਾਨ ਨੇ ਲੋਕਾਂ ਨੂੰ ਦੱਸਿਆ ਕਿ ਉਸਦਾ ਘਰ ਨਗਵਾਈ ਵਿੱਚ ਹੈ। ਰਾਜੇਸ਼ ਨੇ ਦੱਸਿਆ ਕਿ ਨੌਜਵਾਨ ਨੇ ਭੰਗ ਦੇ ਨਸ਼ੇ 'ਚ ਇਹ ਕੰਮ ਕੀਤਾ।