ਹਰਿਆਣਾ : ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮੀ ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ

08/20/2021 5:22:13 PM

ਜੀਂਦ- ਹਰਿਆਣਾ ਦੇ ਜੀਂਦ ’ਚ ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ ’ਤੇ ਇਕ ਨੌਜਵਾਨ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਵਿਕਾਸ ਵਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਲਿਖੀ ਚਿੱਠੀ ਅਤੇ ਭਰਾ ਅਨਿਲ ਦੇ ਬਿਆਨ ਦੇ ਆਧਾਰ ’ਤੇ ਪ੍ਰੇਮਿਕਾ ਸਮੇਤ 7 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਅਨਿਲ ਅਨੁਸਾਰ ਵਿਕਾਸ ਦਾ ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਪਿਛਲੇ ਸਾਲ ਉਸ ਦਾ ਵਿਆਹ ਵਿਕਾਸ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਨਿਲ ਅਨੁਸਾਰ ਵਿਕਾਸ ਨੇ ਪਿਛਲੇ ਸਾਲ ਵੀ ਹੱਥ ਅਤੇ ਗਲੇ ’ਤੇ ਬਲੇਡ ਨਾਲ ਵਾਰ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਚਾ ਲਿਆ ਗਿਆ।

ਇਹ ਵੀ ਪੜ੍ਹੋ : ਪਿਆਰ ’ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਮਾਸੂਮ ਬੱਚੇ ਦਾ ਕਤਲ ਕਰ ਬੈੱਡ ਹੇਠਾਂ ਸੁੱਟੀ ਲਾਸ਼, ਪ੍ਰੇਮੀ ਨਾਲ ਹੋਈ ਫ਼ਰਾਰ

ਦੂਜੇ ਪਾਸੇ ਕੁੜੀ ਦੇ ਭਰਾ ਨੇ ਵਿਕਾਸ ’ਤੇ ਉਨ੍ਹਾਂ ਦੇ ਘਰ ਜਾ ਕੇ ਗੋਲੀ ਚਲਾਉਣ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਦੀ ਜਾਂਚ ਲਈ ਪੁਲਸ ਘਰ ਆਈ ਸੀ। ਹਾਲਾਂਕਿ ਵਿਕਾਸ ਇਕ ਅਗਸਤ ਤੋਂ ਘਰੋਂ ਗਾਇਬ ਸੀ। ਬੁੱਧਵਾਰ (18 ਅਗਸਤ) ਨੂੰ ਸੂਚਨਾ ਮਿਲੀ ਕਿ ਵਿਕਾਸ ਦੀ ਲਾਸ਼ ਨਰਵਾਣਾ ਰੋਡ ਪੁਲ ਕੋਲ ਪਈ ਹੈ। ਪਰਿਵਾਰ ਵਾਲੇ ਮੌਕੇ ’ਤੇ ਪਹੁੰਚੇ ਤਾਂ ਲਾਸ਼ ਕੋਲ ਖਾਲੀ ਸ਼ਰਾਬ ਅਤੇ ਬੀਅਰ ਦੀ ਬੋਤਲ, ਇਕ ਦੇਸੀ ਕੱਟਾ ਮਿਲਿਆ। ਵਿਕਾਸ ਕੋਲੋਂ ਮਿਲੇ ਸੁਸਾਈਡ ਨੋਟ ’ਚ ਕੁਝ ਨਾਮ ਵੀ ਦਿੱਤੇ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਮਾਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪਤਨੀ ਨੇ ਘੁੰਡ ਕੱਢਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਧੀ 'ਤੇ ਕੱਢਿਆ ਗੁੱਸਾ, 3 ਸਾਲ ਦੀ ਮਾਸੂਮ ਦੀ ਹੋਈ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News