ਨੌਜਵਾਨਾਂ ਨੂੰ ਬਹਾਦਰ ਫ਼ੌਜੀਆਂ ਦੀ ਕੁਰਬਾਨੀ ਦੀਆਂ ਕਹਾਣੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ ਹਨ: ਸਿਨਹਾ

10/24/2021 3:19:03 PM

ਸ਼੍ਰੀਨਗਰ— ਉੱਪ ਰਾਜਪਾਲ ਮਨੋਜ ਸਿਨਹਾ ਨੇ ਸਾਰੇੇ ਬਹਾਦਰ ਫ਼ੌਜੀਆਂ ਅਤੇ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ ਅਕਤੂੂਬਰ 1947 ਵਿਚ ਪਾਕਿਸਤਾਨੀ ਫ਼ੌਜ ਵਲੋਂ ਪਸ਼ਤੂਨ ਆਦਿਵਾਸੀਆਂ ਦੇ ਭੇਸ ’ਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸਨ। ਇਕ ਸੈਮੀਨਾਰ ਦੌਰਾਨ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਖ਼ਿਲਾਫ਼ ਪਾਕਿਸਤਾਨ ਦੇ ਅੱਤਿਆਚਾਰਾਂ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦਾ ਜ਼ਖਮ ਅਜੇ ਵੀ ਤਾਜ਼ਾ ਹਨ। 22 ਅਕਤੂਬਰ ਪਾਕਿਸਤਾਨ ਦੇ ਤਸ਼ੱੱਦਦ ਦੀ ਯਾਦ ਦਿਵਾਉਂਦਾ ਹੈ। ਹਮੇਸ਼ਾ ਜੰਮੂ-ਕਸ਼ਮੀਰ ਦੇ ਲੋਕਾਂ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਇਕ ਕਾਲਾ ਦਿਨ ਰਹੇਗਾ।

ਉੱਪ ਰਾਜਪਾਲ ਨੇ ਬਿ੍ਰਗੇਡੀਅਰ ਵਰਗੇ ਵੀਰਾਂ ਅਤੇ ਬਲੀਦਾਨ ਦੀਆਂ ਕਹਾਣੀਆਂ ਨਾਲ ਨੌਜਵਾਨ ਪੀੜ੍ਹੀ ਤੱਕ ਪਹੁੰਚਣ ਦੀ ਲੋੜ ’ਤੇ ਜ਼ੋਰ ਦਿੱਤਾ। ਸਿਨਹਾ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਬਿ੍ਰਗੇਡੀਅਰ ਰਾਜਿੰਦਰ ਸਿੰਘ ਨੇ ਮੁੱਠੀ ਭਰ ਫ਼ੌਜੀਆਂ ਨਾਲ ਕਸ਼ਮੀਰ ਅਤੇ ਕਸ਼ਮੀਰੀਅਤ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਕੇ ਪਾਕਿਸਤਾਨੀ ਕਬਾਇਲੀਆਂ ਨਾਲ ਲੜਾਈ ਲੜੀ। ਨੌਜਵਾਨਾਂ ਨੂੰ ਬਾਰਾਮੂਲਾ ਦੇ ਨੌਜਵਾਨ ਮਕਬੂਲ ਸ਼ੇਰਵਾਨੀ ਬਾਰੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਪਾਕਿਸਤਾਨੀ ਕਬੀਲਿਆਂ ਦਾ ਵਿਰੋਧ ਕੀਤਾ ਅਤੇ ਪਾਕਿਸਤਾਨੀਆਂ ਨੂੰ ਪਿੱਛੇ ਧੱਕਣ ਲਈ ਆਪਣੇ ਜੀਵਨ ਅਤੇ ਸਾਹਸ ਦਾ ਬਲੀਦਾਨ ਦਿੱਤਾ।

ਸਿਨਹਾ ਨੇ ਅੱਗੇ ਕਿਹਾ ਕਿ ਬਜ਼ੁਰਗਾਾਂ ਅਤੇ ਨੌਜਵਾਨ ਪੀੜ੍ਹੀ ਨੂੰ ਯਾਦ ਦਿਵਾਉਣ ਦੀ ਲੋੜ ਹੈ ਕਿ ਕਿਵੇਂ ਪਾਕਿਸਤਾਨ ਸਾਡੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਜੰਮੂ-ਕਸ਼ਮੀਰ ਵਿਚ ਫਿਰਕੂ ਸਦਭਾਵਨਾ ਨੂੰ ਭੰਗ ਕਰ ਕੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ।


Tanu

Content Editor

Related News