ਵਿਅਕਤੀ ਨੇ ਮੈਟਰੋ ਟਰੇਨ ਦੇ ਅੱਗੇ ਮਾਰੀ ਛਾਲ, ਸੇਵਾ ਪ੍ਰਭਾਵਿਤ
Friday, Nov 08, 2024 - 06:17 PM (IST)
ਕੋਲਕਾਤਾ : ਕੋਲਕਾਤਾ 'ਚ ਸ਼ੁੱਕਰਵਾਰ ਨੂੰ ਦੱਖਣੇਸ਼ਵਰ-ਨਿਊ ਗਰਿਆ ਕੋਰੀਡੋਰ 'ਤੇ ਇਕ ਨੌਜਵਾਨ ਦੇ ਕਥਿਤ ਤੌਰ 'ਤੇ ਰੇਲਗੱਡੀ ਅੱਗੇ ਛਾਲ ਮਾਰਨ ਤੋਂ ਬਾਅਦ ਮੈਟਰੋ ਸੇਵਾਵਾਂ 40 ਮਿੰਟਾਂ ਤੋਂ ਵੱਧ ਸਮੇਂ ਲਈ ਪ੍ਰਭਾਵਿਤ ਹੋਈਆਂ। ਮੈਟਰੋ ਦੇ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬੁਲਾਰੇ ਅਨੁਸਾਰ 30 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਡਾਊਨ ਲਾਈਨ 'ਤੇ ਸੋਵਾਬਾਜ਼ਾਰ-ਸੁਤਾਨੁਤੀ ਸਟੇਸ਼ਨ 'ਤੇ ਨੇੜੇ ਆ ਰਹੀ ਰੇਲਗੱਡੀ ਦੇ ਅੱਗੇ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਇਸ ਕਾਰਨ ਦੱਖਣੇਸ਼ਵਰ-ਦਮਦਮ ਅਤੇ ਕੇਂਦਰੀ-ਕਵੀ ਸੁਭਾਸ਼ (ਨਿਊ ਗੜੀਆ) ਵਿਚਕਾਰ ਅਪ ਅਤੇ ਡਾਊਨ ਲਾਈਨਾਂ 'ਤੇ ਸੇਵਾਵਾਂ 42 ਮਿੰਟਾਂ ਲਈ ਪ੍ਰਭਾਵਿਤ ਹੋਈਆਂ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦੀ ਕੋਸ਼ਿਸ਼ ਦੀ ਘਟਨਾ ਦੁਪਹਿਰ ਕਰੀਬ 12.45 ਵਜੇ ਘਟਨਾ ਵਾਪਰੀ ਹੈ ਪਰ ਅਪ ਅਤੇ ਡਾਊਨ ਦੋਵਾਂ ਲਾਈਨਾਂ 'ਤੇ ਆਮ ਸੇਵਾਵਾਂ ਦੁਪਹਿਰ 1.27 ਵਜੇ ਬਹਾਲ ਕਰ ਦਿੱਤੀਆਂ ਗਈਆਂ। ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8