ਨੌਜਵਾਨ ਨੇ ਕੁੜੀ ''ਤੇ ਚਾਕੂ ਨਾਲ ਕੀਤਾ ਹਮਲਾ, ਖ਼ੁਦ ਨੂੰ ਵੀ ਕਰ ਲਿਆ ਜ਼ਖ਼ਮੀ

Monday, Apr 07, 2025 - 12:02 PM (IST)

ਨੌਜਵਾਨ ਨੇ ਕੁੜੀ ''ਤੇ ਚਾਕੂ ਨਾਲ ਕੀਤਾ ਹਮਲਾ, ਖ਼ੁਦ ਨੂੰ ਵੀ ਕਰ ਲਿਆ ਜ਼ਖ਼ਮੀ

ਨਵੀਂ ਦਿੱਲੀ- ਦੱਖਣ-ਪੱਛਮੀ ਦਿੱਲੀ ਦੇ ਕਿਰਬੀ ਪਲੇਸ ਬੱਸ ਅੱਡਾ ਇਲਾਕੇ 'ਚ ਇਕ ਨੌਜਵਾਨ ਨੇ 19 ਸਾਲਾ ਕੁੜੀ 'ਤੇ ਸ਼ਰੇਆਮ ਚਾਕੂ ਨਾਲ ਕਈ ਵਾਰ ਕੀਤੇ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਹਮਲਾਵਰ (20) ਨੇ ਉਸੇ ਚਾਕੂ ਨਾਲ ਖ਼ੁਦ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲਸ ਨੂੰ ਇਕ ਰਾਹਗੀਰ ਨੇ ਐਤਵਾਰ ਰਾਤ ਕਰੀਬ 9.30 ਵਜੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ,''ਕੁੜੀ ਦੀ ਗਰਦਨ ਅਤੇ ਪੇਟ ਦੇ ਖੱਬੇ ਹਿੱਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਵਾਲੀ ਜਗ੍ਹਾ ਤੋਂ ਚਾਕੂ ਬਰਾਮਦ ਕੀਤਾ ਗਿਆ ਹੈ। ਦੋਵਾਂ (ਪੀੜਤਾ ਅਤੇ ਹਮਲਾਵਰ) ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।''

ਇਹ ਵੀ ਪੜ੍ਹੋ : ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ 'ਚ ਮਿਲੀ ਲਾਸ਼

ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਅਮਿਤ ਅਤੇ ਪੀੜਤਾ ਪਿਛਲੇ ਇਕ ਸਾਲ ਤੋਂ ਦੋਸਤ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਗੱਲਬਾਤ ਬੰਦ ਸੀ। ਅਧਿਕਾਰੀ ਨੇ ਕਿਹਾ,''ਦੋਵਾਂ ਨੂੰ ਡੀਡੀਯੂ (ਦੀਨ ਦਿਆਲ ਉਪਾਧਿਆਏ) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਦੋਸ਼ੀ ਅਮਿਤ ਖ਼ਿਲਾਫ਼ ਦਿੱਲੀ ਛਾਉਣੀ ਪੁਲਸ ਥਾਣੇ 'ਚ ਬੀਐੱਨਐੱਸ (ਭਾਰਤੀ ਨਿਆਂ ਸੰਹਿਤਾ) ਦੀ ਧਾਰਾ 109 (1) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।'' ਇਸ ਵਿਚ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ। ਕਰੀਬ 45 ਸਕਿੰਟ ਦੀ ਇਸ 'ਕਲਿੱਪ' 'ਚ ਨੌਜਵਾਨ ਅਤੇ ਕੁੜੀ ਖੂਨ ਨਾਲ ਲੱਥਪੱਥ ਹਾਲਤ 'ਚ ਸੜਕ ਦੇ ਡਿਵਾਈਡਰ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਨੇੜੇ-ਤੇੜੇ ਲੋਕਾਂ ਦੀ ਭੀੜ ਹੈ।

ਇਹ ਵੀ ਪੜ੍ਹੋ : ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

DIsha

Content Editor

Related News