ਬਿਜਲੀ ਕਰਮੀ ਦੀ ਕਰੰਟ ਲੱਗਣ ਨਾਲ ਮੌ.ਤ, 4 ਭੈਣਾਂ ਅਤੇ ਮਾਂ ਦਾ ਇਕਲੌਤਾ ਸਹਾਰਾ ਸੀ ਗੌਰਵ

Saturday, Oct 26, 2024 - 11:15 AM (IST)

ਬਿਜਲੀ ਕਰਮੀ ਦੀ ਕਰੰਟ ਲੱਗਣ ਨਾਲ ਮੌ.ਤ, 4 ਭੈਣਾਂ ਅਤੇ ਮਾਂ ਦਾ ਇਕਲੌਤਾ ਸਹਾਰਾ ਸੀ ਗੌਰਵ

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ 'ਚ ਬਿਜਲੀ ਮਹਿਕਮੇ 'ਚ ਵਰਕਰ 22 ਸਾਲਾ ਨੌਜਵਾਨ ਗੌਰਵ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ, ਹਾਲਾਂਕਿ ਜਾਂਚ ਮਗਰੋਂ ਸਥਿਤੀ ਸਪੱਸ਼ਟ ਹੋਵੇਗੀ। ਗੌਰਵ ਨੂੰ ਕਰੰਟ ਲੱਗਣ ਮਗਰੋਂ ਕੁਰੂਕਸ਼ੇਤਰ ਦੇ ਸੈਕਟਰ-2 ਵਿਚ ਸਥਿਤ ਇਕ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚੀ। ਉੱਥੇ ਹੀ ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਹੋਰ ਕਰਮੀਆਂ ਨੇ ਵੀ ਮਹਿਕਮੇ ਅਤੇ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਫਤਿਹਪੁਰ ਦਾ ਰਹਿਣ ਵਾਲਾ ਗੌਰਵ ਕੁਝ ਮਹੀਨੇ ਤੋਂ ਬਿਜਲੀ ਮਹਿਕਮੇ ਵਿਚ ਵਰਕਰ ਸੀ। ਉਹ ਉਮਰੀ ਪਿੰਡ ਕੋਲ ਸਥਿਤ ਖੇੜੀ ਵਿਚ ਆਪਣੇ ਦੋ ਹੋਰ ਸਾਥੀਆਂ ਨਾਲ ਬਿਜਲੀ ਲਾਈਨ 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਲਾਈਨ 'ਚ ਕਰੰਟ ਆ ਗਿਆ। ਗੌਰਵ ਕਰੰਟ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ। ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੌਰਵ ਦੀਆਂ 4 ਭੈਣਾਂ ਹਨ, ਜੋ ਵਿਆਹੀਆਂ ਹਨ। ਉਸ ਦੇ ਪਿਤਾ ਅਤੇ ਇਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਗੌਰਵ ਆਪਣੀ ਮਾਂ ਦਾ ਇਸ ਸਮੇਂ ਇਕਲੌਤਾ ਸਹਾਰਾ ਸੀ।


author

Tanu

Content Editor

Related News