ਵਾਰਾਣਸੀ: ਹੁਣ ਗੰਗਾ ਕੰਡੇ ਆਯੋਜਨ ''ਤੇ ਟੈਕਸ ਵਸੂਲੇਗੀ ਯੋਗੀ ਸਰਕਾਰ

07/24/2020 12:29:54 AM

ਲਖਨਊ - ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਹੁਣ ਵਾਰਾਣਸੀ ਦੇ ਗੰਗਾ ਘਾਟ ਕੰਡੇ ਬੈਠਣ ਵਾਲੇ ਪੰਡਤਾਂ ਅਤੇ ਘਾਟ ਕੰਡੇ ਹੋਣ ਵਾਲੇ ਸਭਿਆਚਾਰਕ ਅਤੇ ਧਾਰਮਿਕ ਆਯੋਜਨਾਂ 'ਤੇ ਟੈਕਸ ਵਸੂਲੇਗੀ। ਵਾਰਾਣਸੀ ਨਗਰ ਨਿਗਮ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਘਾਟਾਂ 'ਤੇ ਬ੍ਰਾਹਮਣਾਂ, ਪੁਜਾਰੀਆਂ ਨੂੰ ਗੰਗਾ ਕੰਡੇ ਆਪਣੀ ਚੌਕੀ ਲਗਾਉਣ ਲਈ ਨਗਰ ਨਿਗਮ 'ਚ ਪੰਜੀਕਰਣ ਕਰਵਾਉਣਾ ਹੋਵੇਗਾ। ਇਸ ਦੀ ਸਾਲਾਨਾ ਫੀਸ 100 ਰੁਪਏ ਹੈ।

ਸਰਕਾਰ ਦੇ ਇਸ ਕਦਮ ਦੀ ਵਿਰੋਧੀ ਧਿਰ ਨੇ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਅੰਦੋਲਨ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਟੈਕਸ ਦਾ ਵਿਰੋਧ ਕਰਨ ਵਾਲੇ ਇਸ ਦੀ ਤੁਲਨਾ ਔਰੰਗਜੇਬ ਦੇ ਜਜੀਆ ਟੈਕਸ ਨਾਲ ਕਰ ਰਹੇ ਹਨ।

ਨਗਰ ਵਿਕਾਸ ਮੰਤਰਾਲਾ ਵੱਲੋਂ ਵਾਰਾਣਸੀ ਦੀ ਸਰਹੱਦ ਦੇ ਅੰਦਰ ਨਦੀ ਦੇ ਕੰਡੇ ਸਥਿਤ ਘਾਟਾਂ ਦੇ ਸਾਂਭ ਸੰਭਾਲ ਅਤੇ ਕੰਟਰੋਲ ਲਈ ਕਾਨੂੰਨ ਬਣਾਇਆ ਗਿਆ ਹੈ। ਸਭਿਆਚਾਰਕ ਪ੍ਰੋਗਰਾਮ ਘਾਟ 'ਤੇ ਆਯੋਜਿਤ ਕਰਨ 'ਤੇ 4000 ਰੁਪਏ ਨਿੱਤ, ਧਾਰਮਿਕ ਕਾਰਜ ਪ੍ਰਬੰਧ 'ਤੇ 500 ਰੁਪਏ ਨਿੱਤ, ਸਾਮਾਜਿਕ ਕਾਰਜ ਦੇ ਪ੍ਰਬੰਧ 'ਤੇ 200 ਰੁਪਏ ਨਿੱਤ ਦੇਣਾ ਹੋਵੇਗਾ।

ਇੰਚਾਰਜ ਅਧਿਕਾਰੀ ਮਾਮਲਾ ਨਗਰ ਨਿਗਮ ਵਲੋਂ ਜਾਰੀ ਆਦੇਸ਼ ਦੇ ਤਹਿਤ ਵਾਰਾਣਸੀ  ਦੇ ਪੰਜ ਘਾਟ 'ਤੇ ਹੀ ਕੱਪੜੇ ਧੋਣ ਦੀ ਇਜਾਜ਼ਤ ਹੋਵੇਗੀ। ਉਥੇ ਹੀ ਜੇਕਰ ਕੋਈ ਸਾਬਣ ਲਗਾ ਕੇ ਨਹਾਉਂਦੇ ਪਾਇਆ ਗਿਆ ਤਾਂ 500 ਰੁਪਏ ਜੁਰਮਾਨਾ ਲਿਆ ਜਾਵੇਗਾ। ਇਸ ਤੋਂ ਇਲਾਵਾ ਕੂੜਾ ਸੁੱਟਣ 'ਤੇ 2100 ਰੁਪਏ ਜੁਰਮਾਨਾ ਹੋਵੇਗਾ।


Inder Prajapati

Content Editor

Related News