ਯੋਗੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼, ਕੀਤੇ ਵੱਡੇ ਐਲਾਨ

05/26/2022 1:11:23 PM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਵੀਰਵਾਰ ਨੂੰ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਵਿਧਾਨ ਸਭਾ 'ਚ ਪੇਸ਼ ਕੀਤਾ। ਵਿੱਤੀ ਸਾਲ 2022-23 ਲਈ 6 ਲੱਖ 15 ਹਜ਼ਾਰ 518 ਕਰੋੜ 97 ਲੱਖ ਕਰੋੜ ਰੁਪਏ ਦੇ ਇਸ ਬਜਟ ਵਿਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਲੋੜਾਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧ ਕੀਤੇ ਗਏ ਹਨ। ਬਜਟ ਵਿਚ ਮੁੱਖ ਮੰਤਰੀ ਲਘੂ ਸਿੰਚਾਈ ਯੋਜਨਾ ਲਈ 1000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ 15,000 ਸੋਲਰ ਪੰਪ ਲਗਾਉਣ ਅਤੇ 60.20 ਲੱਖ ਕੁਇੰਟਲ ਬੀਜਾਂ ਦੀ ਵੰਡ ਦੀ ਤਜਵੀਜ਼ ਹੈ। ਔਰਤਾਂ ਦੇ ਵਿਕਾਸ ਲਈ ਸੂਖਮ ਅਤੇ ਲਘੂ ਉਦਯੋਗ ਖੇਤਰ ਵਿਚ ਮਿਸ਼ਨ ਸ਼ਕਤੀ ਪ੍ਰੋਗਰਾਮ ਤਹਿਤ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਅਤੇ ਹੁਨਰ ਵਿਕਾਸ ਲਈ 20 ਕਰੋੜ ਰੁਪਏ ਦਾ ਪ੍ਰਬੰਧ ਪ੍ਰਸਤਾਵਿਤ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ 8 ਸਾਲ ਪੂਰੇ, ਕਾਰਜਕਾਲ ਦੌਰਾਨ ਲਏ ਉਹ 8 ਇਤਿਹਾਸਕ ਫ਼ੈਸਲੇ

ਸਵਾਮੀ ਵਿਵੇਕਾਨੰਦ ਯੁਵਾ ਸਸ਼ਕਤੀਕਰਨ ਯੋਜਨਾ ਦੇ ਤਹਿਤ 2022-2023 ਲਈ 1500 ਕਰੋੜ ਰੁਪਏ ਦੀ ਬਜਟ ਵਿਵਸਥਾ ਪ੍ਰਸਤਾਵਿਤ ਹੈ। ਪ੍ਰਤੀਯੋਗੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਕੋਚਿੰਗ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਸਰਕਾਰ ਦੁਆਰਾ ਰਾਜ ਦੇ ਸਾਰੇ ਡਵੀਜ਼ਨਲ ਹੈੱਡਕੁਆਟਰਾਂ ਵਿਚ ਚਲਾਈ ਜਾ ਰਹੀ ਮੁੱਖ ਮੰਤਰੀ ਅਭਯੁਦਿਆ ਯੋਜਨਾ ਦਾ ਰਾਜ ਦੇ ਸਾਰੇ ਜ਼ਿਲ੍ਹਿਆਂ ਤੱਕ ਵਿਸਥਾਰ ਕਰਨ ਲਈ 30 ਕਰੋੜ ਰੁਪਏ ਦੀ ਤਜਵੀਜ਼ ਹੈ। ਬਜਟ ਵਿਚ ਵਾਰਾਣਸੀ ਵਿਚ ਇਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਸਥਾਪਨਾ ਲਈ ਜ਼ਮੀਨ ਖਰੀਦਣ ਲਈ 95 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਮੇਰਠ ਵਿਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦੇ ਨਿਰਮਾਣ 'ਤੇ ਖੇਡਾਂ ਦੇ ਵਿਕਾਸ ਅਤੇ ਵਧੀਆ ਗੁਣਵੱਤਾ ਵਾਲੇ ਖਿਡਾਰੀ ਤਿਆਰ ਕਰਨ ਲਈ 700 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਲਈ 50 ਕਰੋੜ ਰੁਪਏ ਦੀ ਵਿਵਸਥਾ ਦਾ ਪ੍ਰਸਤਾਵ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News