ਹੁਣ ਧੀਆਂ ਦੇ ਵਿਆਹ ''ਤੇ ਮਿਲੇਗੀ 85 ਹਜ਼ਾਰ ਤੱਕ ਦੀ ਮਦਦ, ਯੋਗੀ ਸਰਕਾਰ ਦਾ ਵੱਡਾ ਕਦਮ
Wednesday, Nov 05, 2025 - 05:55 PM (IST)
ਲਖਨਊ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਨਿਰਮਾਣ ਮਜ਼ਦੂਰਾਂ ਦੇ ਹਿੱਤ 'ਚ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਭਵਨ ਅਤੇ ਹੋਰ ਉਸਾਰੀ ਕਾਮੇ ਕਲਿਆਣ ਬੋਰਡ ਵਲੋਂ ਸੰਚਾਲਿਤ ਕੰਨਿਆ ਵਿਆਹ ਮਦਦ ਯੋਜਨਾ ਦੀ ਰਾਸ਼ੀ 'ਚ ਵਾਧਾ ਕੀਤਾ ਗਿਆ ਹੈ। ਨਵੀਂ ਵਿਵਸਥਾ ਦੇ ਅਧੀਨ ਆਮ ਵਿਆਹ 'ਤੇ 65 ਹਜ਼ਾਰ ਰੁਪਏ, ਅੰਤਰ-ਜਾਤੀ ਵਿਆਹ 'ਤੇ 75 ਹਜ਼ਾਰ ਰੁਪਏ ਅਤੇ ਸਮੂਹਿਕ ਵਿਆਹ 'ਤੇ 85 ਹਜ਼ਾਰ ਤੱਕ ਦੀ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਯੋਜਨ ਲਈ 15 ਹਜ਼ਾਰ ਦੀ ਵੱਖ ਤੋਂ ਰਾਸ਼ੀ ਦਿੱਤੀ ਜਾਵੇਗੀ। ਇਹ ਮਦਦ ਸਿੱਧੇ ਯੋਗ ਮਜ਼ਦੂਰ ਪਰਿਵਾਰਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਮੰਨਣਾ ਹੈ ਕਿ 'ਮਜ਼ਦੂਰ ਪਰਿਵਾਰ ਸਮਾਜ ਦੀ ਨੀਂਹ' ਹਨ। ਉਨ੍ਹਾਂ ਦੀਆਂ ਧੀਆਂ ਦੇ ਵਿਆਹ 'ਚ ਸਹਿਯੋਗ ਦੇਣਾ ਸਰਕਾਰ ਦਾ ਨੈਤਿਕ ਅਤੇ ਮਨੁੱਖੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੱਸਿਆ ਕਿ ਸਮੂਹਿਕ ਵਿਆਹ ਪ੍ਰੋਗਰਾਮ ਦਾ ਪੂਰਾ ਆਯੋਜਨ ਮਜ਼ਦੂਰ ਵਿਭਾਗ ਅਤੇ ਬੋਰਡ ਵਲੋਂ ਕੀਤਾ ਜਾਵੇਗਾ, ਜਿਸ 'ਚ ਸੁਰੱਖਿਆ, ਰਿਹਾਇਸ਼, ਭੋਜਨ ਅਤੇ ਟਰਾਂਸਪੋਰਟ ਵਰਗੀਆਂ ਸਾਰੀਆਂ ਸਹੂਲਤਾਂ ਯਕੀਨੀ ਰਹਿਣਗੀਆਂ। ਭਵਨ ਅਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਦੀ ਸਕੱਤਰ ਪੂਜਾ ਯਾਦਵ ਨੇ ਕਿਹਾ ਕਿ ਮੌਜੂਦਾ ਸਮੇਂ ਬੋਰਡ 'ਚ 1.88 ਕਰੋੜ ਤੋਂ ਵੱਧ ਮਜ਼ਦੂਰ ਰਜਿਸਟਰਡ ਹਨ, ਜਿਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਹੁਣ ਤੱਕ 18.94 ਲੱਖ ਤੋਂ ਵੱਧ ਅਰਜ਼ੀਆਂ 'ਤੇ 6336.61 ਕਰੋੜ ਦੀ ਰਾਸ਼ੀ ਅਲਾਟ ਕੀਤੀ ਜਾ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
