ਹਿਮਾਚਲ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਨੂੰ ਲੈ ਕੇ ਯੈਲੋ ਆਰੇਂਜ ਅਲਰਟ ਜਾਰੀ
Sunday, Jan 05, 2025 - 07:25 AM (IST)
ਸ਼ਿਮਲਾ (ਯੂ. ਐੱਨ. ਆਈ.) : ਹਿਮਾਚਲ ਪ੍ਰਦੇਸ਼ ਦੇ 8 ਜ਼ਿਲ੍ਹਿਆਂ ’ਚ 2 ਦਿਨਾਂ ਤੋਂ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਲੈ ਕੇ ਯੈਲੋ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 5 ਜਨਵਰੀ ਨੂੰ ਹਮੀਰਪੁਰ, ਚੰਬਾ, ਕਾਂਗੜਾ ਤੇ ਲਾਹੌਲ-ਸਪਿਤੀ ’ਚ ਭਾਰੀ ਮੀਂਹ-ਬਰਫ਼ਬਾਰੀ ਲਈ ‘ਯੈਲੋ ਅਲਰਟ’ ਹੈ।
ਇਸ ਦੇ ਨਾਲ ਹੀ 6 ਜਨਵਰੀ ਨੂੰ ਲਾਹੌਲ-ਸਪਿਤੀ, ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ ਤੇ ਚੰਬਾ ਜ਼ਿਲਿਆਂ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਦੇਖਦਿਆਂ ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8