Himachal Weather: ਅੱਜ ਭਾਰੀ ਮੀਂਹ ਦਾ ਯੈਲੋ ਅਲਰਟ, ਸੂਬੇ ਦੀਆਂ 48 ਸੜਕਾਂ ਬੰਦ

Friday, Sep 27, 2024 - 12:33 PM (IST)

ਹਿਮਾਚਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਭਾਰੀ ਮੀਂਹ ਪੈ ਸਕਦਾ ਹੈ, ਜਿਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 28 ਅਤੇ 29 ਸਤੰਬਰ ਨੂੰ ਕੁਝ ਥਾਵਾਂ 'ਤੇ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ, ਜਦਕਿ 30 ਸਤੰਬਰ ਤੋਂ ਪੂਰੇ ਸੂਬੇ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ 1 ਅਕਤੂਬਰ ਤੋਂ ਯਮੁਨਾ ਐਕਸਪ੍ਰੈਸ ਵੇਅ 'ਤੇ ਲਾਗੂ ਹੋਣਗੀਆਂ ਨਵੀਆਂ ਟੋਲ ਦਰਾਂ

ਪਿਛਲੇ 24 ਘੰਟਿਆਂ ਦਾ ਮੌਸਮ
ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਈ ਹੈ, ਜਿਸ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਜੋਗਿੰਦਰਨਗਰ: 80.0 ਮਿ.ਮੀ, ਪਾਲਮਪੁਰ: 79.8 ਮਿਲੀਮੀਟਰ, ਬੈਜਨਾਥ: 65.0 ਮਿਲੀਮੀਟਰ, ਪਾਉਂਟਾ ਸਾਹਿਬ: 51.2 ਮਿ.ਮੀ, ਸ਼ਿਮਲਾ: 34.5 ਮਿਲੀਮੀਟਰ, ਦੇਹਰਾ ਗੋਪੀਪੁਰ: 27.0 ਮਿ.ਮੀ, ਧੌਲਾਕੁਆਨ: 26.5 ਮਿਲੀਮੀਟਰ, ਗੋਹਰ: 25.0 ਮਿ.ਮੀ, ਧਰਮਪੁਰ: 16.0 ਮਿਲੀਮੀਟਰ, ਕਸੌਲੀ: 16.0 ਮਿਲੀਮੀਟਰ ਬਾਰਿਸ਼ ਹੋਈ ਹੈ। ਸ਼ਿਮਲਾ ਵਿੱਚ ਅੱਜ ਹਲਕੀ ਧੁੱਪ ਅਤੇ ਬੱਦਲ ਛਾਏ ਹੋਏ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ

ਸੜਕਾਂ ਅਤੇ ਬਿਜਲੀ ਦੇ ਟਰਾਂਸਫਾਰਮਰ
ਜ਼ਮੀਨ ਖਿਸਕਣ ਕਾਰਨ ਸ਼ੁੱਕਰਵਾਰ ਸਵੇਰੇ 10:00 ਵਜੇ ਤੱਕ ਰਾਜ ਵਿਚ 48 ਸੜਕਾਂ ਬੰਦ ਹੋ ਗਈਆਂ ਹਨ, ਜਿਸ ਵਿਚੋਂ ਇੱਕ ਰਾਸ਼ਟਰੀ ਰਾਜਮਾਰਗ ਵੀ ਸ਼ਾਮਲ ਹੈ। ਇਸ ਦੌਰਾਨ 156 ਬਿਜਲੀ ਟਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਸੜਕਾਂ ਸਿਰਮੇਅਰ ਜ਼ਿਲ੍ਹੇ ਵਿੱਚ ਟੁੱਟੀਆਂ ਹੋਣ ਦੀ ਸੂਚਨਾ ਹੈ।

ਸਤੰਬਰ ਮਹੀਨੇ ਦੇ ਮੀਂਹ ਦਾ ਅੰਕੜਾ
1 ਤੋਂ 27 ਸਤੰਬਰ ਦਰਮਿਆਨ ਹਿਮਾਚਲ ਪ੍ਰਦੇਸ਼ ਵਿੱਚ ਆਮ ਨਾਲੋਂ 5 ਫ਼ੀਸਦੀ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ 117.4 ਮਿਲੀਮੀਟਰ ਵਰਖਾ ਨੂੰ ਆਮ ਮੰਨਿਆ ਗਿਆ ਸੀ, ਜਦੋਂ ਕਿ ਅਸਲ ਬਾਰਸ਼ 122.9 ਮਿਲੀਮੀਟਰ ਸੀ। ਖ਼ਾਸ ਤੌਰ 'ਤੇ ਬਿਲਾਸਪੁਰ ਵਿੱਚ 32%, ਹਮੀਰਪੁਰ ਵਿੱਚ 5%, ਕਾਂਗੜਾ ਵਿੱਚ 26%, ਕਿਨੌਰ ਵਿੱਚ 41%, ਮੰਡੀ ਵਿੱਚ 66%, ਸ਼ਿਮਲਾ ਵਿੱਚ 32%, ਸਿਰਮੌਰ ਵਿੱਚ 76% ਅਤੇ ਸੋਲਨ ਵਿੱਚ 31% ਵੱਧ ਮੀਂਹ ਪਿਆ ਹੈ। ਹਾਲਾਂਕਿ ਚੰਬਾ, ਕੁੱਲੂ, ਲਾਹੌਲ-ਸਪੀਤੀ ਅਤੇ ਊਨਾ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਇਸ ਤਰ੍ਹਾਂ ਦੇ ਮੌਸਮ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜ਼ਮੀਨ ਖਿਸਕਣ ਅਤੇ ਮੀਂਹ ਕਾਰਨ ਕਿਸੇ ਵੀ ਤਰ੍ਹਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਵਧੇਰੇ ਜਾਣਕਾਰੀ ਲਈ ਮੌਸਮ ਵਿਭਾਗ ਦੀ ਵੈੱਬਸਾਈਟ ਅਤੇ ਸਥਾਨਕ ਖ਼ਬਰਾਂ 'ਤੇ ਨਜ਼ਰ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News